ਅਗਨੀਵੀਰ ਭਰਤੀ 2025 ਲਈ ਆਖਰੀ ਮਿਤੀ ਵਧੀ, ਹੁਣ 25 ਅਪ੍ਰੈਲ ਤੱਕ ਹੋ ਸਕੇਗਾ ਰਜਿਸਟ੍ਰੇਸ਼ਨ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਸੈਨਾ ਦੇ ਅੰਬਾਲਾ ਭਰਤੀ ਦਫਤਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਗਨੀਵੀਰ ਭਰਤੀ ਯੋਜਨਾ 2025-26 ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ ਹੁਣ 10 ਅਪ੍ਰੈਲ ਤੋਂ ਵਧਾ ਕੇ 25 ਅਪ੍ਰੈਲ 2025 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਰਜਿਸਟ੍ਰੇਸ਼ਨ 12 ਮਾਰਚ ਤੋਂ 10 ਅਪ੍ਰੈਲ 2025 ਤੱਕ ਖੁੱਲ੍ਹੇ ਸਨ। ਹੁਣ ਉਮੀਦਵਾਰ 25 ਅਪ੍ਰੈਲ ਤੱਕ ਆਪਣਾ ਰਜਿਸਟ੍ਰੇਸ਼ਨ ਕਰਵਾ ਸਕਣਗੇ।

ਇਹ ਭਰਤੀ ਪ੍ਰਕਿਰਿਆ ਵਿੱਚ ਹਰਿਆਣਾ ਦੇ ਛੇ ਜ਼ਿਲ੍ਹਿਆਂ – ਅੰਬਾਲਾ, ਕੈਥਲ, ਕਰਨਾਲ, ਯਮੁਨਾਨਗਰ, ਕੁਰੂਕਸ਼ੇਤਰ ਅਤੇ ਪੰਚਕੂਲਾ – ਅਤੇ ਕੇਂਦਰ ਸ਼ਾਸਤ ਚੰਡੀਗੜ੍ਹ ਦੇ ਪੁਰਸ਼ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਦੇ ਨਾਲ ਹੀ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਚੰਡੀਗੜ੍ਹ ਦੀਆਂ ਮਹਿਲਾ ਉਮੀਦਵਾਰਾਂ ਵੀ ਭਰਤੀ ਲਈ ਅਰਜ਼ੀਆਂ ਦੇ ਸਕਦੀਆਂ ਹਨ।

ਖਾਸ ਤੌਰ ‘ਤੇ, ਪੁਰਸ਼ ਉਮੀਦਵਾਰ ਦੋ ਵੱਖ-ਵੱਖ ਸ਼੍ਰੇਣੀਆਂ ਵਿੱਚ ਅਰਜ਼ੀ ਦੇ ਸਕਦੇ ਹਨ ਅਤੇ ਉਨ੍ਹਾਂ ਦੀ ਚੋਣ ਉਹਨਾਂ ਦੇ ਸਰਵੋਤਮ ਪ੍ਰਦਰਸ਼ਨ ਦੇ ਅਧਾਰ ‘ਤੇ ਕੀਤੀ ਜਾਵੇਗੀ। ਸੈਨਾ ਭਰਤੀ ਦਫਤਰ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅੰਤਿਮ ਮਿਤੀ ਦੀ ਉਡੀਕ ਨਾ ਕਰਨ ਅਤੇ ਜਲਦੀ ਤੋਂ ਜਲਦੀ ਭਾਰਤੀ ਸੈਨਾ ਦੀ ਅਧਿਕਾਰਿਕ ਵੈੱਬਸਾਈਟ www.joinindianarmy.nic.in ਰਾਹੀਂ ਆਪਣਾ ਰਜਿਸਟ੍ਰੇਸ਼ਨ ਕਰਵਾਉਣ।

By Gurpreet Singh

Leave a Reply

Your email address will not be published. Required fields are marked *