ਠੰਡੀਆਂ ਹਵਾਵਾਂ ਨੇ ਠਾਰੇ ਲੋਕ, ਜਾਣੋ ਲੋਹੜੀ ਮੌਕੇ ਕਿਵੇਂ ਦਾ ਰਹੇਗਾ ਮੌਸਮ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਲੋਹੜੀ ਦੇ ਮੌਕੇ ‘ਤੇ ਪਤੰਗ ਉਡਾਉਣ ਵਾਲਿਆਂ ਅਤੇ ਸਮਾਗਮਾਂ ਦੀ ਤਿਆਰੀ ਕਰ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਲੋਹੜੀ ‘ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ 15 ਜਾਂ 16 ਜਨਵਰੀ ਤੋਂ ਬਾਅਦ ਹੀ ਮੀਂਹ ਦੇ ਆਸਾਰ ਬਣ ਰਹੇ ਹਨ।

ਪਿਛਲੇ ਕਈ ਸਾਲਾਂ ਤੋਂ ਲੋਹੜੀ ਦੌਰਾਨ ਮੌਸਮ ਪਤੰਗਬਾਜ਼ੀ ਅਤੇ ਜਨਤਕ ਸਮਾਗਮਾਂ ਵਿੱਚ ਰੁਕਾਵਟ ਬਣਦਾ ਆ ਰਿਹਾ ਹੈ। ਖ਼ਾਸ ਕਰਕੇ ਪਿਛਲੇ ਦੋ ਸਾਲਾਂ ਵਿੱਚ ਕਈ ਇਲਾਕਿਆਂ ਵਿੱਚ ਮੀਂਹ ਦਰਜ ਕੀਤਾ ਗਿਆ ਸੀ, ਜਿਸ ਕਾਰਨ ਤਿਉਹਾਰ ਦਾ ਉਤਸ਼ਾਹ ਪ੍ਰਭਾਵਿਤ ਹੋਇਆ। ਇਸ ਵਾਰ ਮੌਸਮ ਸਾਫ਼ ਰਹਿਣ ਨਾਲ ਲੋਕਾਂ ਵਿੱਚ ਖ਼ਾਸਾ ਜੋਸ਼ ਵੇਖਿਆ ਜਾ ਰਿਹਾ ਹੈ।

ਹਾਲਾਂਕਿ ਮੌਸਮ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ 13 ਅਤੇ 14 ਜਨਵਰੀ ਨੂੰ ਧੁੰਦ ਦਾ ਅਸਰ ਵੱਧ ਰਹੇਗਾ। ਉੱਧਰ, ਸ਼ਨੀਵਾਰ ਨੂੰ ਸੂਬੇ ਦੇ 10 ਜ਼ਿਲ੍ਹਿਆਂ ਵਿੱਚ ਸੰਘਣਾ ਕੋਹਰਾ, 5 ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਅਤੇ 6 ਜ਼ਿਲ੍ਹਿਆਂ ਵਿੱਚ ਕੋਲਡ ਡੇ ਦੀ ਸਥਿਤੀ ਰਹੀ। ਅੰਮ੍ਰਿਤਸਰ ਵਿੱਚ ਸਭ ਤੋਂ ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮਾਘੀ ਪੁਰਬ ਅਤੇ ਸਿਆਸੀ ਸਮਾਗਮਾਂ ਨੂੰ ਰਾਹਤ14 ਜਨਵਰੀ ਨੂੰ ਮਾਘ ਮਹੀਨੇ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ੍ਰੀ ਮੁਕਤਸਰ ਸਾਹਿਬ ਸਮੇਤ ਹੋਰ ਪ੍ਰਮੁੱਖ ਗੁਰਦੁਆਰਿਆਂ ਵਿੱਚ ਇਸ਼ਨਾਨ ਲਈ ਪਹੁੰਚਦੇ ਹਨ। ਇਸੇ ਦਿਨ ਮਾਘੀ ਮੇਲਾ ਅਤੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਹਨ। ਮੌਸਮ ਸਾਫ਼ ਰਹਿਣ ਨਾਲ ਸ਼ਰਧਾਲੂਆਂ ਦੇ ਨਾਲ-ਨਾਲ ਸਿਆਸੀ ਪਾਰਟੀਆਂ ਨੂੰ ਵੀ ਰਾਹਤ ਮਿਲੇਗੀ ਅਤੇ ਰੈਲੀਆਂ ਬਿਨਾਂ ਕਿਸੇ ਰੁਕਾਵਟ ਦੇ ਹੋ ਸਕਣਗੀਆਂ।

ਸੂਬੇ ਵਿੱਚ ਅਜੇ ਵੀ ਠੰਢ ਦਾ ਅਸਰ ਕਾਇਮਪੰਜਾਬ ਵਿੱਚ ਸ਼ਨਵਾਰ ਨੂੰ ਔਸਤ ਵੱਧ ਤੋਂ ਵੱਧ ਤਾਪਮਾਨ 20.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇਸ ਸਮੇਂ ਉੱਤਰੀ ਪਾਕਿਸਤਾਨ ਅਤੇ ਨੇੜਲੇ ਪੰਜਾਬ ਖੇਤਰ ਵਿੱਚ ਉੱਪਰੀ ਹਵਾ ਵਿੱਚ ਇੱਕ ਸਿਸਟਮ ਬਣਿਆ ਹੋਇਆ ਹੈ, ਜੋ ਕਰੀਬ 3 ਤੋਂ 4.5 ਕਿਲੋਮੀਟਰ ਦੀ ਉਚਾਈ ‘ਤੇ ਹੈ। ਇਸ ਕਾਰਨ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਸ਼ਨੀਚਰਵਾਰ ਦੀ ਤੁਲਨਾ ਵਿੱਚ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ। ਫ਼ਿਲਹਾਲ ਤਾਪਮਾਨ ਆਮ ਨਾਲੋਂ 3.4 ਡਿਗਰੀ ਸੈਲਸੀਅਸ ਘੱਟ ਬਣਿਆ ਹੋਇਆ ਹੈ।

ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਠੰਢ ਘੱਟਮੌਸਮ ਵਿਭਾਗ ਮੁਤਾਬਕ ਜੇ ਪਿਛਲੇ ਦਸ ਸਾਲਾਂ ਦੇ ਮੌਸਮੀ ਅੰਕੜਿਆਂ ਨੂੰ ਵੇਖਿਆ ਜਾਵੇ ਤਾਂ ਇਸ ਵਾਰ ਹੁਣ ਤੱਕ ਕੜਾਕੇ ਦੀ ਠੰਢ ਨਹੀਂ ਪਈ। ਸਾਲ 2013 ਵਿੱਚ ਕੁਝ ਥਾਵਾਂ ‘ਤੇ ਤਾਪਮਾਨ −3 ਡਿਗਰੀ ਸੈਲਸੀਅਸ ਤੱਕ ਘਟ ਗਿਆ ਸੀ, ਜੋ ਲਗਭਗ ਆਲ-ਟਾਈਮ ਲੋ ਦੇ ਨੇੜੇ ਸੀ। ਜਦਕਿ 2014 ਤੋਂ 2017 ਤੱਕ ਆਮ ਨਾਲੋਂ ਕੁਝ ਵੱਧ ਠੰਢ ਰਹੀ ਅਤੇ ਘੱਟੋ-ਘੱਟ ਤਾਪਮਾਨ ਜ਼ਿਆਦਾਤਰ 5 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ, ਪਰ ਕੋਈ ਵੱਡਾ ਰਿਕਾਰਡ ਨਹੀਂ ਬਣਿਆ।

ਸਾਲ 2018 ਵਿੱਚ ਭਿਆਨਕ ਠੰਢ ਦਰਜ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਵਿੱਚ 1.2 ਡਿਗਰੀ ਸੈਲਸੀਅਸ ਅਤੇ ਬਠਿੰਡਾ ਵਿੱਚ 3.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਹੋਇਆ। ਉਸ ਸਮੇਂ ਅੰਮ੍ਰਿਤਸਰ ਸ਼ਿਮਲਾ ਨਾਲੋਂ ਵੀ ਠੰਢਾ ਹੋ ਗਿਆ ਸੀ। ਜਦਕਿ 2019 ਤੋਂ 2020 ਤੱਕ ਔਸਤ ਠੰਢ ਰਹੀ ਅਤੇ ਕੋਲਡ ਵੇਵ ਕੁਝ ਸਮਿਆਂ ਲਈ ਆਈ, ਪਰ ਉਹ ਹਲਕੀ ਰਹੀ। ਇਸ ਤੋਂ ਬਾਅਦ 2021 ਵਿੱਚ ਆਮ ਨਾਲੋਂ ਵੱਧ ਠੰਢ ਦਰਜ ਕੀਤੀ ਗਈ।

By Gurpreet Singh

Leave a Reply

Your email address will not be published. Required fields are marked *