ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਕਮਿਸ਼ਨਰ ਪੁਲਿਸ ਵੱਲੋਂ ਸਪੈਸ਼ਲ ਸਰਚ ਅਭਿਆਨ ਦਾ ਜਾਇਜ਼ਾ !

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਨੇ ਅੱਜ ਰੇਲਵੇ ਸਟੇਸ਼ਨ ਅੰਮ੍ਰਿਤਸਰ ਵਿਖੇ ਚੱਲ ਰਹੇ ਸਪੈਸ਼ਲ ਸਰਚ ਅਭਿਆਨ ਦਾ ਦੌਰਾ ਕਰਕੇ ਉਸਦਾ ਜਾਇਜ਼ਾ ਲਿਆ। ਇਹ ਸਰਚ ਆਪਰੇਸ਼ਨ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਅਤੇ ਏਡੀਸੀਪੀ ਸਿਟੀ-2 ਦੀ ਨਿਗਰਾਨੀ ਹੇਠ ਕਰਵਾਇਆ ਗਿਆ, ਜਿਸ ਵਿੱਚ ਥਾਣਾ ਸਿਵਲ ਲਾਈਨ ਦੇ ਮੁੱਖ ਅਧਿਕਾਰੀ, ਪੁਲਿਸ ਫੋਰਸ, ਆਰ.ਪੀ.ਐਫ, ਜੀ.ਆਰ.ਪੀ., ਏ.ਆਰ.ਪੀ. ਅਤੇ ਸਨਿਫਰ ਡੋਗ ਟੀਮਾਂ ਨੇ ਸਾਂਝੇ ਤੌਰ ‘ਤੇ ਹਿੱਸਾ ਲਿਆ।

ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਦੇ ਅੰਦਰਲੇ ਅਤੇ ਬਾਹਰਲੇ ਹਿੱਸਿਆਂ ਦੀ ਚੱਪੇ-ਚੱਪੇ ਤੇ ਜਾਂਚ ਕੀਤੀ ਗਈ। ਸ਼ੱਕੀ ਵਿਅਕਤੀਆਂ ਦੇ ਲਗੇਜ਼ ਦੀ ਤਲਾਸ਼ੀ ਲਈ ਪੁਛਗਿੱਛ ਕੀਤੀ ਗਈ। ਰੇਲਵੇ ਸਟੇਸ਼ਨ ’ਤੇ ਲੱਗੇ ਸਟਾਲਾਂ ਦੀ ਵੀ ਸਨਿਫਰ ਡੋਗ ਦੀ ਮਦਦ ਨਾਲ ਜਾਂਚ ਕੀਤੀ ਗਈ, ਜਦਕਿ ਪਾਰਕਿੰਗ ਵਿੱਚ ਖੜੇ ਵਾਹਨਾਂ ਦੀ ਮਾਲਕੀ ਐਪ ਰਾਹੀਂ ਚੈੱਕ ਕੀਤੀ ਗਈ।

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਸ਼ਹਿਰ ਵਿੱਚ ਕਾਨੂੰਨ-ਵਿਧੀ ਦੀ ਪਾਲਣਾ, ਅਮਨ-ਸ਼ਾਂਤੀ ਨੂੰ ਯਕੀਨੀ ਬਣਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

By Gurpreet Singh

Leave a Reply

Your email address will not be published. Required fields are marked *