ਨੈਸ਼ਨਲ ਟਾਈਮਜ਼ ਬਿਊਰੋ :- ਕੈਲਗਰੀ ਦੇ ਉੱਤਰ-ਪੂਰਬੀ ਹਲਕਿਆਂ ਲਈ ਹੋ ਰਹੀਆਂ ਚੋਣਾਂ ਨੂੰ ਲੈ ਕੇ ਰੇਡੀਓ ਸੁਰਸੰਗਮ ਵੱਲੋਂ ਇਕ ਚਰਚਾ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਕਈ ਪਾਰਟੀਆਂ ਦੇ ਉਮੀਦਵਾਰਾਂ ਨੇ ਭਾਗ ਲਿਆ, ਪਰ ਕਨਜ਼ਰਵੇਟਿਵ ਪਾਰਟੀ ਦੇ ਕੋਈ ਵੀ ਉਮੀਦਵਾਰ ਨਹੀਂ ਆਏ। ਇਸ ਗੱਲ ਨੇ ਇਲਾਕੇ ਦੇ ਲੋਕਾਂ ‘ਚ ਚਿੰਤਾ ਪੈਦਾ ਕਰ ਦਿੱਤੀ ਕਿ ਕਿਉਂਕਿ ਲੋਕਾਂ ਨਾਲ ਗੱਲ ਕਰਨ ਦਾ ਇਹ ਇਕ ਵਧੀਆ ਮੌਕਾ ਸੀ।
ਇਸ ਚਰਚਾ ‘ਚ ਲਿਬਰਲ ਪਾਰਟੀ ਵੱਲੋਂ MP ਜੋਰਜ ਚਾਹਲ, ਹਫੀਜ਼ ਮਲਿਕ, ਰਾਜੇਸ਼ ਅੰਗਰਾਲ, ਐਨਡੀਪੀ ਦੇ ਅਰਲਿੰਗਟਨ ਸਾਂਤਿਆਗੋ, PPC ਅਤੇ ਕੁਝ ਆਜ਼ਾਦ ਉਮੀਦਵਾਰ ਸ਼ਾਮਲ ਹੋਏ। ਚਰਚਾ ਦੌਰਾਨ ਸਿਹਤ, ਰਿਹਾਇਸ਼, ਇਮੀਗ੍ਰੇਸ਼ਨ ਤੇ ਲੋਕਾਂ ਦੀ ਸੁਰੱਖਿਆ ਵਰਗੇ ਅਹਮ ਮਸਲਿਆਂ ‘ਤੇ ਗੱਲਬਾਤ ਹੋਈ। ਪਰ ਕਨਜ਼ਰਵੇਟਿਵ ਉਮੀਦਵਾਰਾਂ ਦੀ ਗੈਰਹਾਜ਼ਰੀ ਸਪੱਸ਼ਟ ਤੌਰ ‘ਤੇ ਮਹਿਸੂਸ ਹੋਈ।ਕਈ ਲੋਕਾਂ ਨੇ ਸੋਚਿਆ ਕਿ ਕਦੋਂ ਸਾਰੇ ਉਮੀਦਵਾਰ ਸੱਦੇ ਦੇ ਬਾਵਜੂਦ ਆ ਗਏ, ਤਾਂ ਕਨਜ਼ਰਵੇਟਿਵ ਉਮੀਦਵਾਰ ਕਿਉਂ ਨਹੀਂ ਆਏ? ਕੀ ਉਹ ਸਵਾਲਾਂ ਤੋਂ ਬਚਣਾ ਚਾਹੁੰਦੇ ਸਨ ਜਾਂ ਲੋਕਾਂ ਸਾਹਮਣੇ ਆਉਣ ਤੋਂ ਕਤਰਾ ਰਹੇ ਸਨ?
ਚਰਚਾ ਨੂੰ ਸਫਲ ਬਣਾਉਣ ਵਿੱਚ ਕਈ ਮੀਡੀਆ ਪ੍ਰੇਮੀ ਅਤੇ ਪੱਤਰਕਾਰਾਂ ਦਾ ਯੋਗਦਾਨ ਰਿਹਾ, ਜਿਵੇਂ ਕਿ ਰਿਸ਼ੀ ਨਾਗਰ, ਜੈ ਚੌਧਰੀ (Red FM), ਰਵੀੰਦਰ ਗਰੋਵਰ (ਨੈਸ਼ਨਲ ਟਾਈਮਜ਼), ਸਤਵਿੰਦਰ ਸਿੰਘ (Jag Punjabi) ਅਤੇ ਹੋਰ।
ਹੁਣ ਸਵਾਲ ਇਹ ਹੈ ਕਿ ਜਦੋਂ ਲੋਕ ਚੁਣੀਦੇ ਉਮੀਦਵਾਰਾਂ ਨੂੰ ਸੁਣਨ ਆਏ ਸਨ, ਤਾਂ Conservative ਉਮੀਦਵਾਰ ਕਿਉਂ ਨਹੀਂ ਆਏ? ਲੋਕ ਉਮੀਦ ਕਰ ਰਹੇ ਹਨ ਕਿ Conservative ਪਾਰਟੀ ਆਪਣੇ ਉਮੀਦਵਾਰਾਂ ਦੀ ਗੈਰਹਾਜ਼ਰੀ ਬਾਰੇ ਜਵਾਬ ਜ਼ਰੂਰ ਦੇਵੇਗੀ।
