ਰਾਜੀਵ ਸ਼ਰਮਾ :- : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਦਾ ਤੀਜਾ ਮੈਚ ਅੱਜ ਹੈਮਿਲਟਨ ਦੇ ਸੇਡਨ ਪਾਰਕ ਵਿੱਚ ਖੇਡਿਆ ਜਾਵੇਗਾ। ਇਹ ਮੈਚ ਪਹਿਲਾਂ ਭਾਰਤੀ ਸਮੇਂ ਅਨੁਸਾਰ ਸਵੇਰੇ 7:30 ਵਜੇ ਸ਼ੁਰੂ ਹੋਣਾ ਸੀ ਅਤੇ ਟਾਸ ਸਵੇਰੇ 7 ਵਜੇ ਹੋਣਾ ਸੀ, ਪਰ ਮੀਂਹ ਕਾਰਨ ਸ਼ੁਰੂ ਹੋਣ ਵਿੱਚ ਦੇਰੀ ਹੋ ਗਈ। ਟਾਸ ਹੁਣ ਸਵੇਰੇ 9 ਵਜੇ ਹੋਣਾ ਸੀ, ਪਰ ਅਜੇ ਵੀ ਮੀਂਹ ਕਾਰਨ ਦੇਰ ਹੋ ਰਹੀ ਹੈ। ਹੁਣ ਅਗਲਾ ਫੈਸਲਾ ਗਰਾਉਂਡ ਦੇ ਨਿਰੀਖਣ ਤੋਂ ਬਾਅਦ ਹੋਵੇਗਾ। ਇਸ ਤੋਂ ਪਹਿਲਾਂ ਮੀਂਹ ਕਾਰਨ ਟਾਸ ਸਵੇਰੇ 7:30 ਹੋਣਾ ਸੀ ਪਰ ਵੇਲੇ ਸਿਰ ਟਾਸ ਨਹੀਂ ਹੋ ਸਕਿਆ।
ਟਾਸ ਤੋਂ ਠੀਕ ਪਹਿਲਾਂ, ਹੈਮਿਲਟਨ ਵਿੱਚ ਬੂੰਦਾਬਾਂਦੀ ਫਿਰ ਤੋਂ ਸ਼ੁਰੂ ਹੋ ਗਈ। ਸਟੰਪ ਹਟਾ ਦਿੱਤੇ ਗਏ ਅਤੇ ਪਿੱਚ ਨੂੰ ਦੁਬਾਰਾ ਢੱਕ ਦਿੱਤਾ ਗਿਆ। ਹਾਲਾਂਕਿ, ਹਲਕਾ ਮੀਂਹ ਪੈ ਰਿਹਾ ਹੈ ਅਤੇ ਖਿਡਾਰੀ ਮੈਦਾਨ ‘ਤੇ ਹੀ ਹਨ। ਕੇਐਲ ਰਾਹੁਲ ਥ੍ਰੋ-ਡਾਊਨ ਦਾ ਅਭਿਆਸ ਕਰ ਰਿਹਾ ਹੈ, ਜਦੋਂ ਕਿ ਸ਼ੁਭਮਨ ਗਿੱਲ ਕੈਚਿੰਗ ਦਾ ਅਭਿਆਸ ਕਰ ਰਿਹਾ ਸੀ।
ਦੋਵਾਂ ਟੀਮਾਂ ਲਈ ਸੰਭਾਵਿਤ ਪਲੇਇੰਗ 11:
ਭਾਰਤ: ਰੋਹਿਤ ਸ਼ਰਮਾ, ਸ਼ੁਭਮਨ ਗਿੱਲ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਨਮਨ ਧੀਰ, ਅੰਸ਼ੁਲ ਕੰਬੋਜ, ਆਕਿਬ ਨਬੀ, ਅਰਸ਼ਦੀਪ ਸਿੰਘ, ਗੁਰਨੂਰ ਬਰਾੜ।
ਨਿਊਜ਼ੀਲੈਂਡ: ਵਿਲ ਯੰਗ, ਟਿਮ ਸੀਫਰਟ, ਹੈਨਰੀ ਨਿਕੋਲਸ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ (ਕਪਤਾਨ), ਨਾਥਨ ਸਮਿਥ, ਕਾਈਲ ਜੈਮੀਸਨ, ਜੈਕਬ ਡਫੀ, ਮੈਟ ਫਿਸ਼ਰ।
