ਅਮਰੀਕਾ ਤੋਂ ਡਿਪੋਟ ਹੋਏ, ਸਿੱਖ ਦੇ ਸਿਰ ਤੇ ਪੱਗ ਵੀ ਨਹੀਂ ਸੀ, ਐਸ.ਜੀ.ਪੀ.ਸੀ ਨੇ ਏਅਰਪੋਰਟ ਤੇ ਦਿੱਤੀ ਪੱਗ!

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਏਅਰਪੋਰਟ ਤੇ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਲੋਕਾਂ ਵਿੱਚ ਇੱਕ ਬੜੀ ਹੀ ਅਪਮਾਨਜਨਕ ਤਸਵੀਰ ਸਾਮ੍ਹਣੇ ਆਈ ਹੈ, ਜਿਸ ਵਿੱਚ ਇੱਕ ਸਿੱਖ ਨੌਜਵਾਨ ਖੁੱਲ੍ਹੇ ਕੇਸਾਂ ਵਿੱਚ ਦਿਖਾਈ ਦਿੱਤਾ। ਤੁਹਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਪੂਰੀ ਯਾਤਰਾ ਦੌਰਾਨ ਇੱਕ ਵਾਰ ਫਿਰ ਅਮਰੀਕੀ ਸੈਨਿਕਾਂ ਨੇ ਸਾਡੇ ਭਾਰਤੀ ਲੋਕਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਸਨ। ਇੰਨੇ ਵੱਡੇ ਵਿਰੋਧ ਦੇ ਬਾਵਜੂਦ ਭਾਰਤੀਆਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ।

ਇਥੋਂ ਤੱਕ ਕਿ ਅਮਰੀਕਾ ਤੋਂ ਡਿਪੋਰਟੇਸ਼ਨ ਫਲਾਈਟ ‘ਤੇ ਅੰਮ੍ਰਿਤਸਰ ਪਹੁੰਚਣ ‘ਤੇ ਕੁਝ ਸਿੱਖ ਆਦਮੀਆਂ ਦੇ ਸਿਰਾਂ ‘ਤੇ ਪੱਗਾਂ ਨਹੀਂ ਸਨ। ਉਸ ਵਕ਼ਤ ਐੱਸ.ਜੀ.ਪੀ.ਸੀ, ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ, ਉਨ੍ਹਾਂ ਨੂੰ ਸਿਰ ਢੱਕਣ ਲਈ ਪੱਗਾਂ ਪ੍ਰਦਾਨ ਕੀਤੀਆਂ ਗਈਆਂ।

ਬਹੁਤ ਸਾਰੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ ਬਾਬਤ ਅਮਰੀਕਾ ਦੇ ਪ੍ਰਧਾਨ ਮੰਤਰੀ ਡੌਨਲਡ ਟ੍ਰੰਪ ਨਾਲ ਕਿਉਂ ਨਹੀਂ ਗੱਲ ਕੀਤੀ?

By Gurpreet Singh

Leave a Reply

Your email address will not be published. Required fields are marked *