ਚਿਤਾਵਨੀ ਦੇ ਬਾਵਜੂਦ ਸੈਲਾਨੀਆਂ ਦੀ ਲਾਪਰਵਾਹੀ, ਨਦੀ ‘ਚ ਉਤਰ ਕੇ ਲੈ ਰਹੇ ਸੈਲਫ਼ੀਆਂ

ਸ਼ਿਮਲਾ- ਹਿਮਾਚਲ ਪ੍ਰਦੇਸ਼ ‘ਚ ਮੋਹਲੇਧਾਰ ਮੀਂਹ ਦਰਮਿਆਨ ਨਦੀਆਂ ਅਤੇ ਨਾਲਿਆਂ ਕੋਲ ਨਾ ਜਾਣ ਦੀ ਚਿਤਾਵਨੀ ਨੂੰ ਅਣਦੇਖੀ ਕਰਦੇ ਹੋਏ ਸੈਲਾਨੀਆਂ ਨੂੰ ਮੰਡੀ ਜ਼ਿਲ੍ਹੇ ‘ਚ ਬਿਆਨ ਨਦੀ ਦੇ ਤੇਜ਼ ਵਹਾਅ ‘ਚ ਆਪਣੇ ਬੱਚਿਆਂ ਨਾਲ ਖੇਡਦੇ ਹੋਏ ਦੇਖਿਆ ਜਾ ਸਕਦਾ ਹੈ। ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਆਏ ਵੀਡੀਓ ‘ਚ ਲੋਕਾਂ ਨੂੰ ਚਿਤਾਵਨੀ ਨੂੰ ਨਜ਼ਰਅੰਦਾਜ ਕਰਦੇ ਹੋਏ ਪੰਚਵਕਤਰ ਮੰਦਰ ਨੇੜੇ ਤੇਜ਼ ਵਹਾਅ ਨਦੀ ‘ਚ ਪ੍ਰਵੇਸ਼ ਕਰਦੇ ਦੇਖਿਆ ਜਾ ਸਕਦਾ ਹੈ। ਨਦੀ ‘ਚ ਜਾ ਕੇ ਸੈਲਫੀ ਲੈ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਪਹਿਲਾਂ ਹੀ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਨਦੀ ਕੋਲ ਨਾ ਜਾਣ ਦੀ ਚਿਤਾਵਨੀ ਕਈ ਵਾਰ ਦੇ ਚੁਕਿਆ ਹੈ, ਖ਼ਾਸ ਕਰ ਕੇ ਮੀਂਹ ਦੇ ਮੌਸਮ ‘ਚ, ਜਦੋਂ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ।

ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਅਪਰੂਵ ਦੇਵਗਨ ਨੇ ਲੋਕਾਂ ਨੂੰ ਬਰਸਾਤ ਦੇ ਮੌਸਮ ‘ਚ ਨਦੀਆਂ ਅਤੇ ਨਾਲਿਆਂ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ। ਕੁੱਲੂ ਜ਼ਿਲ੍ਹੇ ਦੀ ਸੈਂਜ ਘਾਟੀ ‘ਚ ਬੱਦਲ ਫਟਣ ਕਾਰਨ ਪੰਡੋਹ ਬੰਨ੍ਹ ਤੋਂ ਹੇਠਲੇ ਇਲਾਕਿਆਂ ‘ਚ ਵੱਧ ਪਾਣੀ ਛੱਡਿਆ ਗਿਆ ਹੈ, ਜਿਸ ਕਾਰਨ ਬਿਆਸ ਨਦੀ ਦੇ ਪਾਣੀ ਦਾ ਪੱਧਰ ਅਚਾਨਕ ਵੱਧ ਸਕਦਾ ਹੈ। ਅਜਿਹੀ ਸਥਿਤੀ ‘ਚ ਦੇਵਗਨ ਨੇ ਕਿਹਾ ਕਿ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਬਿਆਸ ਨਦੀ ਦੇ ਕਿਨਾਰਿਆਂ ਕੋਲ ਨਹੀਂ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁੱਧਵਾਰ ਨੂੰ ਬੱਦਲ ਫਟਣ ਨਾਲ ਅਚਾਨਕ ਆਏ ਹੜ੍ਹ ਨੇ ਕਾਂਗੜਾ ਅਤੇ ਕੁੱਲੂ ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ। ਕਾਂਗੜਾ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 10 ਹੋਰ ਦੇ ਰੁੜ੍ਹਨ ਦਾ ਖ਼ਦਸ਼ਾ ਹੈ। ਦੋਵੇਂ ਜ਼ਿਲ੍ਹਿਆਂ ਤੋਂ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਵੀ ਭਾਰੀ ਨੁਕਸਾਨ ਪਹੁੰਚਣ ਦੀ ਸੂਚਨਾ ਹੈ।

By Rajeev Sharma

Leave a Reply

Your email address will not be published. Required fields are marked *