ਇਰਾਨ ਨੇ ਕੀਤੀ ਪਰਮਾਣੂ ਟੈਸਟਿੰਗ ? ਜੰਗ ਵਿਚਾਲੇ ਭੂਚਾਲ ਨਾਲ ਕੰਬ ਗਿਆ ਪੂਰਾ ਦੇਸ਼

 ਇਕ ਪਾਸੇ ਜਦੋਂ ਦੁਨੀਆ ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧੀ ਜੰਗ ਨੂੰ ਤੀਜੇ ਵਿਸ਼ਵ ਯੁੱਧ ਦੇ ਖ਼ਤਰੇ ਵਜੋਂ ਦੇਖ ਰਹੀ ਹੈ, ਉੱਥੇ ਹੀ ਇਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਗੇਰਾਸ਼ ਇਲਾਕੇ ‘ਚ 4.3 ਦੀ ਤੀਬਰਤਾ ਨਾਲ ਧਰਤੀ ਕੰਬ ਗਈ ਹੈ ਤੇ ਇਲਾਕੇ ‘ਚ ਜੰਗ ਦੇ ਨਾਲ-ਨਾਲ ਇਕ ਹੋਰ ਨਵੀਂ ਚਰਚਾ ਛੇੜ ਦਿੱਤੀ ਹੈ।

ਇਰਾਨ ‘ਚ ਆਏ ਰਹੱਸਮਈ ਭੂਚਾਲਾਂ ਨੇ ਇੱਕ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇਰਾਨ ਦੇ ਬੁਸ਼ਹਿਰ ਅਤੇ ਇਸਫਾਹਨ ਇਲਾਕਿਆਂ ਵਿੱਚ ਰਹੱਸਮਈ ਭੂਚਾਲ ਆਏ ਹਨ। ਸੋਸ਼ਲ ਮੀਡੀਆ ‘ਤੇ ਚਰਚਾ ਹੈ ਕਿ ਇਰਾਨ ਨੇ ਇਜ਼ਰਾਈਲੀ ਹਮਲਿਆਂ ਦੇ ਜਵਾਬ ਵਿੱਚ ਆਪਣਾ ਪਹਿਲਾ ਗੁਪਤ ਪ੍ਰਮਾਣੂ ਪ੍ਰੀਖਣ ਕਰ ਲਿਆ ਹੈ।

ਹਾਲਾਂਕਿ, ਭੂ-ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕੁਦਰਤੀ ਭੂਚਾਲ ਹੋ ਸਕਦਾ ਹੈ, ਪਰ ਸੈਟੇਲਾਈਟ ਤਸਵੀਰਾਂ ਇਨ੍ਹਾਂ ਖੇਤਰਾਂ ਵਿੱਚ ਅਸਧਾਰਨ ਫੌਜੀ ਹਰਕਤਾਂ ਦਿਖਾ ਰਹੀਆਂ ਹਨ। ਇਹੀ ਨਹੀਂ, ਅਮਰੀਕਾ ਦੇ ਨੇਵਾਡਾ ਸਥਿਤ ਗੁਪਤ ਫੌਜੀ ਸਾਈਟ, ਜਿਸ ਨੂੰ ‘ਏਰੀਆ 52’ ਵਜੋਂ ਵੀ ਜਾਣਿਆ ਜਾਂਦਾ ਹੈ, ਦੇ ਨੇੜੇ ਪਿਛਲੇ 24 ਘੰਟਿਆਂ ਵਿੱਚ 16 ਤੋਂ ਵੱਧ ਭੂਚਾਲ ਮਹਿਸੂਸ ਕੀਤੇ ਗਏ ਹਨ, ਜਿਨ੍ਹਾਂ ਦੀ ਤੀਬਰਤਾ 2.5 ਤੋਂ ਵੱਧ ਸੀ। ਪਿਛਲੇ ਇੱਕ ਹਫ਼ਤੇ ਵਿੱਚ ਇੱਥੇ 100 ਤੋਂ ਵੱਧ ਝਟਕੇ ਲੱਗ ਚੁੱਕੇ ਹਨ।

ਇਹ ਇਲਾਕਾ ਪਹਿਲਾਂ ਵੀ ਅਮਰੀਕਾ ਦੇ ਪ੍ਰਮਾਣੂ ਪ੍ਰੀਖਣਾਂ ਲਈ ਵਰਤਿਆ ਜਾਂਦਾ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਰਾਨ ਨਾਲ ਜੰਗ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਅਮਰੀਕਾ ਸ਼ਾਇਦ ਆਪਣੇ ਪ੍ਰਮਾਣੂ ਹਥਿਆਰਾਂ ਦੀ ਸ਼ਕਤੀ ਦੀ ਜਾਂਚ ਕਰ ਰਿਹਾ ਹੈ।

By Rajeev Sharma

Leave a Reply

Your email address will not be published. Required fields are marked *