ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੀ ਰਾਮਲੀਲਾ ਕਮੇਟੀ ਰਜਿਸਟਰ ਨੰਬਰ 812 ਡੇਰਾਬੱਸੀ ਵੱਲੋਂ ਦਾਨੀ ਸੱਜਣਾਂ ਨੂੰ ਨਵੀਂ ਐਂਬੂਲੈਂਸ ਗੱਡੀ ਖਰੀਦਣ ਦੀ ਅਪੀਲ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਸਮਾਜ ਸੇਵੀ ਸਰਦਾਰ ਗੁਰਦੀਪ ਸਿੰਘ ਚਹਿਲ ਦੇ ਯਤਨਾਂ ਸਦਕਾ ਰਾਈਨ ਇੰਜਨੀਅਰਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਵੱਲੋਂ 100000 ਰੁਪਏ ਦੀ ਰਾਸ਼ੀ ਦਾ ਚੈਕ ਪ੍ਰਧਾਨ ਰਵਿੰਦਰ ਵੈਸ਼ਨੋ, ਕੈਸ਼ੀਅਰ ਉਪੇਸ ਬੰਸਲ ਸਕੱਤਰ ਦਿਨੇਸ਼ ਕੁਮਾਰ ਸਰਪ੍ਰਸਤ ਬਲਬੀਰ ਮੱਗੋ ਨੂੰ ਚੈੱਕ ਭੇਂਟ ਕੀਤਾ ਗਿਆ।
ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਇਸ ਸਮਾਜ ਸੇਵੀ ਕਾਰਜ ਲਈ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਹੋਰ ਉਪਰਾਲੇ ਕਰਨਗੇ। ਪ੍ਰਧਾਨ ਰਵਿੰਦਰ ਵੈਸ਼ਨਵ ਨੇ ਦੱਸਿਆ ਕਿ ਪਿਛਲੇ 16 ਸਾਲਾਂ ਤੋਂ ਸ਼੍ਰੀ ਰਾਮਲੀਲਾ ਕਮੇਟੀ ਦੀ ਐਂਬੂਲੈਂਸ ਗੱਡੀ ਬਿਨਾਂ ਕਿਸੇ ਨਫੇ-ਨੁਕਸਾਨ ਦੇ ਸਮਾਜ ਸੇਵਾ ਲਈ ਸਮਰਪਿਤ ਹੈ। ਹੁਣ ਨਵੀਂ ਐਂਬੂਲੈਂਸ ਗੱਡੀ ਖਰੀਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਦਾਨ ਲੈਣ ਲਈ ਟੈਕਸ ਮੁਕਤ ਹੈ। ਇਸ ਮੌਕੇ ਹਾਜ਼ਰ ਸਮਾਜ ਸੇਵੀ ਸ੍ਰੀ ਬਰਖਾ ਰਾਮ ਜੀ ਨੇ ਦੱਸਿਆ ਕਿ ਉਕਤ ਸੰਸਥਾ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਤਰ੍ਹਾਂ ਦੇ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਕੰਮਾਂ ਲਈ ਪ੍ਰਸਿੱਧ ਹੈ।