ਡਾ. ਕੈਨੇਥ ਕੈਂਟ ਦਾ ਪੀਏਯੂ ਦੌਰਾ, ਡਿਜ਼ੀਟਲ ਖੇਤਰ ‘ਚ ਸਹਿਯੋਗ ਦਾ ਵਾਅਦਾ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੀ ਯੂਨੀਵਰਸਿਟੀ ਆਫ ਨਿਊ ਬਰੰਸਵਿਕ, ਫਰੈਡਰਿਕਸ਼ਨ ਦੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਡਾ. ਕੈਨੇਥ ਬਲੇਅਰ ਕੈਂਟ ਨੇ ਪੀਏਯੂ ਦਾ ਦੋ ਰੋਜ਼ਾ ਦੌਰਾ ਕੀਤਾ। ਉਨ੍ਹਾਂ ਪੀਏਯੂ ਦੇ ਅਧਿਕਾਰੀਆਂ, ਮਾਹਿਰਾਂ ਅਤੇ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਕੀਤੀ। ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਇਹ ਦੌਰਾ ਯੂਨੀਵਰਸਿਟੀ ਦੇ ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਸੂਚਨਾ ਤਕਨਾਲੋਜੀ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਡਾ. ਕੈਂਟ ਡਿਜ਼ੀਟਲ ਟਰਾਂਸਫਾਰਮੇਸ਼ਨ ਦੇ ਖੇਤਰ ਵਿਚ ਵਿਸ਼ੇਸ਼ ਮੁਹਾਰਤ ਰੱਖਦੇ ਹਨ ਅਤੇ ਉਹ ਬੋਨ ਰਾਈਨ ਸੇਗ ਯੂਨੀਵਰਸਿਟੀ ਜਰਮਨੀ ਦੇ ਆਨਰੇਰੀ ਪ੍ਰੋਫੈਸਰ ਵਜੋਂ ਵੀ ਕਾਰਜਸ਼ੀਲ ਹਨ।

ਡਾ. ਕੈਂਟ ਨੇ ਆਪਣੇ ਭਾਸ਼ਣ ਨਾਲ ਯੂਐੱਨਵੀ ਦੇ ਐਂਟਲਾਟਿਕ ਲੈਬਜ਼ ਅਤੇ ਅਡਵਾਂਸਡ ਸਟੱਡੀਜ਼ ਸੈਂਟਰ ਬਾਰੇ ਗੱਲਬਾਤ ਕੀਤੀ। ਉਨ੍ਹਾਂ ਪੀਏਯੂ ਵਿੱਚ ਸਮਾਰਟ ਖੇਤੀਬਾੜੀ ਲਈ ਡਿਜ਼ੀਟਲ ਖੋਜਾਂ ਬਾਰੇ ਸਥਾਪਤ ਹੋ ਰਹੇ ਸਕੂਲ ਵਿਚ ਯੂਐੱਨਵੀ ਦੀ ਤਰਜ਼ ’ਤੇ ਸੈਂਟਰ ਬਣਾਉਣ ਦੀ ਗੱਲ ਕੀਤੀ ਅਤੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਐੱਮਟੈੱਕ ਏਆਈ ਅਤੇ ਅੰਕੜਾ ਵਿਗਿਆਨ ਦੇ ਨਾਲ-ਨਾਲ ਪੀਜੀ ਡਿਪਲੋਮਾ ਇਨ ਰੋਬੋਟਿਕਸ ਬਾਰੇ ਲਾਜ਼ਮੀ ਸਹਾਇਤਾ ਦੇਣਗੇ। ਉਨ੍ਹਾਂ ਖੇਤੀ ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਡਿਜ਼ੀਟਲ ਟਰਾਂਸਫਾਰਮੇਸ਼ਨ ਬਾਰੇ ਵਿਸ਼ੇਸ਼ ਭਾਸ਼ਣ ਵੀ ਦਿੱਤਾ। ਯੂਨੀਵਰਸਿਟੀ ਨੂੰ ਜਾਨਣ ਦੇ ਅਮਲ ਵਿਚ ਡਾ. ਕੈਂਟ ਨੇ ਗੁਰਦੇਵ ਸਿੰਘ ਖੁਸ਼ ਲੈਬਜ਼, ਯੂਨੀਵਰਸਿਟੀ ਅਜਾਇਬ ਘਰ, ਸਕਿੱਲ ਡਿਵੈਲਪਮੈਂਟ ਸੈਂਟਰ ਦੇ ਨਾਲ-ਨਾਲ ਖੇਤੀ ਇੰਜਨੀਅਰਿੰਗ ਕਾਲਜ ਦੇ ਵੱਖ-ਵੱਖ ਹਿੱਸਿਆਂ ਅਤੇ ਮਸ਼ੀਨਰੀ ਪ੍ਰੋਗਰਾਮਾਂ ਨੂੰ ਦੇਖਿਆ।

By Rajeev Sharma

Leave a Reply

Your email address will not be published. Required fields are marked *