ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨੇੜੇ ਇੱਕ ਅਣਪਛਾਤਾ ਡਰੋਨ ਮਿਲਣ ਨਾਲ ਸੁਰੱਖਿਆ ਏਜੰਸੀਆਂ ‘ਚ ਹੜਕੰਪ ਮਚ ਗਿਆ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਇਲਾਕੇ ‘ਚ ਤੁਰੰਤ ਸਰਚ ਓਪਰੇਸ਼ਨ ਸ਼ੁਰੂ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਧਮਾਕੇ ਵਰਗੀਆਂ ਅਵਾਜਾਂ ਵੀ ਸੁਣਾਈ ਦਿੱਤਿਆਂ ਗਈਆਂਰਾਤ ਤੋਂ ਹੀ ਪਾਕਿਸਤਾਨ ਨੇ ਭਾਰਤ ਦੇ ਕਈ ਇਲਾਕਿਆਂ ਚ ਮਿਸਾਈਲੀ ਹਮਲੇ ਕੀਤੇ ਪਰ ਸਾਰੇ ਹੀ ਭਾਰਤੀ ਸੇਨਾ ਵੱਲੋ ਨਾਕਾਮ ਕਰ ਦਿੱਤੇ ਗਏ