ਮੀਂਹ ਕਾਰਨ ਮਾਲ ਦਾ Entrance Gate ਬਣਿਆ Swimming Pool, ਤੈਰਦੇ ਦਿਖਾਈ ਦਿੱਤੇ ਬੱਚੇ

ਮੁੰਬਈ ਵਿੱਚ ਬੀਤੇ ਦਿਨੀਂ ਪਏ ਭਾਰੀ ਮੀਂਹ ਨੇ ਬਹੁਤ ਤਬਾਹੀ ਮਚਾਈ, ਜਿਸ ਦੌਰਾਨ ਸ਼ਹਿਰ ਵਿਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਅਜਿਹੀ ਸਥਿਤੀ ਵਿੱਚ ਗੋਰੇਗਾਂਵ ਦੇ ਓਬਰਾਏ ਮਾਲ ਦੇ ਬਾਹਰ, ਯਾਨੀ ਕਿ ਮਾਲ ਦੇ ਮੁੱਖ ਗੇਟ ‘ਤੇ ਮੀਂਹ ਪੈਣ ਕਾਰਨ ਇੰਨਾ ਜ਼ਿਆਦਾ ਪਾਣੀ ਭਰ ਗਿਆ ਕਿ ਉਸ ਥਾਂ ਤੋਂ ਲੋਕਾਂ ਦਾ ਆਉਣਾ-ਜਾਣਾ ਮੁਸ਼ਕਲ ਹੋ ਗਿਆ। ਮਾਲ ਦੇ ਬਾਹਰ ਇਕੱਠੇ ਹੋਏ ਪਾਣੀ ਨੂੰ ਦੇਖ ਇੰਝ ਲੱਗ ਰਿਹਾ ਸੀ ਕਿ ਜਿਵੇਂ ਉੱਥੇ ਕੋਈ ਸਵੀਮਿੰਗ ਪੂਲ ਬਣਾਇਆ ਗਿਆ ਹੋਵੇ। 

ਦੱਸ ਦੇਈਏ ਕਿ ਗੋਰੇਗਾਂਵ ਦਾ ਓਬਰਾਏ ਮਾਲ ਬੀਤੇ ਦਿਨੀਂ ਉਸ ਸਮੇਂ ਚਰਚਾ ਦਾ ਵਿਸ਼ਾ ਬਣ ਗਿਆ, ਜਦੋਂ ਮਾਲ ਦੇ ਚਾਰੇ ਪਾਸੇ ਮੀਂਹ ਦਾ ਪਾਣੀ ਭਰ ਗਿਆ। ਮਾਲ ਦੇ ਗੇਟ ਦੇ ਬਾਹਰ ਇਕੱਠੇ ਹੋਏ ਪਾਣੀ ਵਿਚ ਕੁਝ ਬੱਚੇ ਤੈਰਦੇ ਹੋਏ ਦਿਖਾਈ ਦਿੱਤੇ। ਬੱਚਿਆਂ ਵਲੋਂ ਮੀਂਹ ਦੇ ਪਾਣੀ ਵਿਚ ਕੀਤੀ ਜਾ ਰਹੀ ਤੈਰਾਕੀ ਦੀ ਵੀਡੀਓ ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਬਣਾਈ ਅਤੇ ਫਿਰ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਵੀਡੀਓ ਦੇਖ ਕੇ ਇੰਝ ਮਹਿਸੂਸ ਹੋ ਰਿਹਾ ਹੈ, ਜਿਵੇਂ ਬੱਚੇ ਕਿਸੇ ਵਾਟਰ ਪਾਰਕ ਵਿਚ ਖ਼ੁਸ਼ੀ-ਖ਼ੁਸ਼ੀ ਤੈਰਾਕੀ ਕਰ ਰਹੇ ਹਨ।

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਜਦੋਂ ਹੋਰਾਂ ਲੋਕਾਂ ਨੇ ਦੇਖਿਆ ਤਾਂ ਉਹ ਹੈਰਾਨ ਹੋ ਗਏ ਅਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਲੋਕਾਂ ਨੇ ਕਿਹਾ ਕਿ ਬੜੀ ਹੈਰਾਨੀਜਨਕ ਗੱਲ ਹੈ ਕਿ ਮੁੰਬਈ ਦੇ ਇੰਨੇ ਪਾਸ਼ ਇਲਾਕੇ ਵਿੱਚ ਹਾਲਾਤ ਇਹੋ ਜਿਹੇ ਹੋਣ। ਕਈ ਲੋਕਾਂ ਨੇ ਇਸ ਦਾ ਮਜ਼ਾਕ ਵੀ ਉਡਾਇਆ ਅਤੇ ਕਿਹਾ ਕਿ ਇਹ ਭ੍ਰਿਸ਼ਟਾਚਾਰ ਕਾਰਨ ਹੋ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਅਜਿਹਾ ਲੱਗਦਾ ਹੈ ਜਿਵੇਂ ਗੰਗਾ ਘਾਟ ਹਰਿਦੁਆਰ ਹੋਵੇ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤੁਹਾਡੀ ਸਰਕਾਰ ਤੁਹਾਨੂੰ ਮੁਫ਼ਤ ਵਿੱਚ ਇੱਕ ਸਵੀਮਿੰਗ ਪੂਲ ਦੇ ਰਹੀ ਹੈ।

By Rajeev Sharma

Leave a Reply

Your email address will not be published. Required fields are marked *