ਫਤਹਿਗੜ੍ਹ ਸਾਹਿਬ : ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਸਰਹਿੰਦ ਦੇ ਨੌਜਵਾਨ ਵੱਲੋਂ ਸਰਹਿੰਦ ਭਾਖੜਾ ਨਹਿਰ ਪਿੰਡ ਸਾਨੀਪੁਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਲਾਸ਼ ਪਿੰਡ ਰਿਉਣਾ ਨਹਿਰ ਦੇ ਸਾਈਫਨ ਲਾਗਿਓ ਬਰਾਮਦ ਹੋਈ ਹੈ। ਮ੍ਰਿਤਕ ਦੀ ਪਛਾਣ 27 ਸਾਲਾ ਨੌਜਵਾਨ ਗੁਰਚਰਨ ਸਿੰਘ ਵਜੋਂ ਹੋਈ ਹੈ।
ਪੁਲਸ ਥਾਣਾ ਸਰਹੰਦ ਦੇ ਜਾਂਚ ਅਧਿਕਾਰੀ ਏਐੱਸਆਈ ਜਸਮੇਰ ਸਿੰਘ ਨੇ ਦੱਸਿਆ ਕਿ ਸਰਹੰਦ ਦੇ 27 ਸਾਲਾਂ ਨੌਜਵਾਨ ਗੁਰਚਰਨ ਸਿੰਘ ਏ.ਸੀ ਰਿਪੇਅਰ ਦਾ ਕੰਮ ਕਰਦਾ ਸੀ, ਜੋ ਕਿ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿੰਦਾ ਸੀ ਤੇ ਇਸ ਵੱਲੋਂ ਮਾਨਸਿਕ ਤਨਾਅ ਦੇ ਚਲਦਿਆਂ ਡਿਪਰੈਸ਼ਨ ‘ਚ ਆ ਕੇ 28 ਮਈ ਨੂੰ ਸਰਹੰਦ ਭਾਖੜਾ ਨਹਿਰ ਨੇੜੇ ਪਿੰਡ ਸਾਨੀਪੁਰ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ, ਜਿਸ ਦੀ ਲਾਸ਼ 9 ਜੂਨ ਨੂੰ ਸਰਹੰਦ ਭਾਖੜਾ ਨਹਿਰ ਪਿੰਡ ਰਿਉਣਾ ਸਾਈਫਨ ਲਾਗਿਓ ਕੋਲੋਂ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
