ਭਾਸ਼ਣ ਦੌਰਾਨ ਔਰਤਾਂ ਦੇ ਉੱਠ ਕੇ ਜਾਣ ’ਤੇ ਭੜਕੇ CM ਨਿਤੀਸ਼ ਕੁਮਾਰ, ਆਖ ‘ਤੀ ਇਹ ਗੱਲ

ਸਿਵਾਨ (ਭਾਸ਼ਾ) – ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀਰਵਾਰ ਨੂੰ ਉਸ ਸਮੇਂ ਆਪਣਾ ਆਪਾ ਗੁਆ ਬੈਠੇ, ਜਦੋਂ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਔਰਤਾਂ ਦੇ ਇਕ ਸਮੂਹ ਨੂੰ ਉੱਠਕੇ ਜਾਂਦੇ ਹੋਏ ਦੇਖਿਆ। ਦੱਸ ਦੇਈਏ ਕਿ ਉਸ ਸਮੇਂ ਉਹ ਆਪਣੀ ਸਰਕਾਰ ਵੱਲੋਂ ਔਰਤਾਂ ਲਈ ਚੁੱਕੇ ਗਏ ਕਦਮਾਂ ਦਾ ਵਿਸਥਾਰ ਨਾਲ ਜ਼ਿਕਰ ਕਰ ਰਹੇ ਸਨ। ਉਹ ਸਿਵਾਨ ਜ਼ਿਲ੍ਹਾ ’ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਹ ਇਕ ਹਫ਼ਤਾ ਪਹਿਲਾਂ ਸ਼ੁਰੂ ਕੀਤੀ ਗਈ ਰਾਜਵਿਆਪੀ ‘ਸਮ੍ਰਿਧੀ ਯਾਤਰਾ’ ਦੇ ਸਿਲਸਿਲੇ ’ਚ ਪਹੁੰਚੇ ਸਨ। 

ਜਾਣਕਾਰੀ ਮੁਕਾਬਕ ਸੂਬੇ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਦੇਣ ਵਾਲੇ ਨਿਤੀਸ਼ ਨੇ ਸਿਵਾਨ ਜ਼ਿਲ੍ਹਾ ’ਚ ਇਕ ਪ੍ਰੋਗਰਾਮ ’ਚ ਤਿੱਖੇ ਲਹਿਜੇ ’ਚ ਕਿਹਾ ਕਿ ਤੁਸੀਂ ਸਾਰੀਆਂ ਔਰਤਾਂ ਕਿਉਂ ਭੱਜ ਰਹੀਆਂ ਹੋ? ਜੇਕਰ ਤੁਸੀਂ ਰੁਕ ਕੇ ਨਹੀਂ ਸੁਣੋਗੀਆਂ ਤਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਲਈ ਕੀ-ਕੀ ਕੀਤਾ ਜਾ ਰਿਹਾ ਹੈ? ਨਿਤੀਸ਼ ਕੁਮਾਰ ਨੇ ਸਿਵਾਨ ’ਚ 202 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਨਿਤੀਸ਼ ਔਰਤਾਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਆਪਣੇ ਕਾਰਜਾਂ ’ਤੇ ਮਾਣ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਕਾਰਜਾਂ ਕਰ ਕੇ ਹੀ ਉਹ ਸੂਬੇ ਦੀਆਂ ਔਰਤ ਵੋਟਰਾਂ ’ਚ ਲੋਕਪ੍ਰਿਯ ਵੀ ਰਹੇ ਹਨ।

By Rajeev Sharma

Leave a Reply

Your email address will not be published. Required fields are marked *