ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜਾਰੀ ਵਿਵਾਦ ਵਿਚਾਲੇ ਅਰਬਪਤੀ ਕਾਰੋਬਾਰੀ ਐਲੋਨ ਮਸਕ ਦਾ ਐਕਸ ਪੋਲ ਚਰਚਾ ਵਿਚ ਹੈ। ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ ਐਲੋਨ ਮਸਕ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਦੋਸਤੀ ਟੁੱਟ ਗਈ ਹੈ। ਦੋਵਾਂ ਵਿਚਕਾਰ ਸ਼ਬਦੀ ਜੰਗ ਜਾਰੀ ਹੈ। ਇਸ ਦੌਰਾਨ ਮਸਕ ਨੇ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਦੀ ਜ਼ਰੂਰਤ ਬਾਰੇ ਇੱਕ ਵੱਡਾ ਬਿਆਨ ਦਿੱਤਾ ਹੈ। ਦਰਅਸਲ ਐਲੋਨ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਲ ਚਲਾਇਆ ਸੀ, ਜਿਸ ਵਿੱਚ ਉਸਨੇ ਪੁੱਛਿਆ ਸੀ ਕਿ ਕੀ ਅਮਰੀਕਾ ਵਿੱਚ ਇੱਕ ਨਵੀਂ ਰਾਜਨੀਤਿਕ ਪਾਰਟੀ ਬਣਾਈ ਜਾਣੀ ਚਾਹੀਦੀ ਹੈ। ਹੁਣ ਉਸਨੇ ਇਸ ਪੋਲ ਦੇ ਨਤੀਜੇ ਪ੍ਰਗਟ ਕੀਤੇ ਹਨ ਅਤੇ ਕਿਹਾ ਹੈ ਕਿ 80% ਲੋਕਾਂ ਨੇ ਸਮਰਥਨ ਵਿੱਚ ਵੋਟ ਦਿੱਤੀ ਹੈ। ਮਸਕ ਦੇ ਇਸ ਪੋਲ ਵਿਚ 56.30 ਲੱਖ ਲੋਕਾਂ ਨੇ ਹਿੱਸਾ ਲਿਆ। ਨਾਲ ਹੀ 19.6 ਪ੍ਰਤੀਸ਼ਤ ਲੋਕਾਂ ਨੇ ਮਸਕ ਦੇ ਬਿਆਨ ਨੂੰ ਰੱਦ ਕਰ ਦਿੱਤਾ।
Elon Musk ਬਣਾਉਣ ਜਾ ਰਹੇ ਨਵੀਂ ਪਾਰਟੀ! ਸੋਸ਼ਲ ਮੀਡੀਆ ਪੋਲ ਨੂੰ 80 ਫੀਸਦੀ ਸਮਰਥਨ
