ਐਲੋਨ ਮਸਕ ਦੇ AI Grok ਨੇ ਸਿੱਖ ਧਰਮ ਨੂੰ ਚੁਣਿਆ, ਸੋਸ਼ਲ ਮੀਡੀਆ ਤੇ ਚਰਚਾ ਤੇ ਵਿਵਾਦ!

ਨੈਸ਼ਨਲ ਟਾਈਮਜ਼ ਬਿਊਰੋ :- ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਹੋਈ ਇੱਕ ਚਰਚਾ ਨੇ ਧਰਮ, ਸ਼ਾਸਨ ਅਤੇ AI ਦੇ ਫੈਸਲਿਆਂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਯੂਜ਼ਰ @x/gurkarn_gill ਨੇ ਐਲੋਨ ਮਸਕ ਦੇ AI Grok ਤੋਂ ਪੁੱਛਿਆ ਕਿ ਕਿਹੜਾ ਧਰਮ ਦੁਨੀਆ ‘ਤੇ ਰਾਜ ਕਰਨਾ ਚਾਹੀਦਾ ਹੈ? ਇਸ ਦਾ ਉੱਤਰ ਸਿੱਖ ਧਰਮ ਦੇ ਹੱਕ ‘ਚ ਆਇਆ, ਜਿਸ ਕਾਰਨ ਚਰਚਾ ਤੇ ਤਕਰਾਰ ਛਿੜ ਪਿਆ।

AI ਨੇ ਸਿੱਖ ਧਰਮ ਨੂੰ ਕਿਉਂ ਚੁਣਿਆ?

Grok ਨੇ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਬਰਾਬਰੀ, ਸੇਵਾ ਤੇ ਇਨਸਾਫ਼ ‘ਤੇ ਹੈ। ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਅਤੇ ਲੰਗਰ ਦੀ ਪਰੰਪਰਾ, ਜਿਸ ਵਿੱਚ ਹਰ ਧਰਮ ਦੇ ਲੋਕਾਂ ਨੂੰ ਮੁਫ਼ਤ ਭੋਜਨ ਮਿਲਦਾ ਹੈ, ਇਸਦੇ ਉੱਤਮ ਮੂਲ ਸਿਧਾਂਤ ਹਨ। AI ਨੇ ਆਪਣੇ ਜਵਾਬ ‘ਚ ਲਿਖਿਆ, ਇਹ ਹਕੂਮਤ ਨਹੀਂ, ਬਲਕਿ ਮਿਲਜੁਲ ਕੇ ਰਹਿਣ ਦੀ ਗੱਲ ਹੈ।

Grok ਦੇ ਜਵਾਬ ਤੋਂ ਬਾਅਦ ਲੋਕਾਂ ਵਿੱਚ ਵੱਖ-ਵੱਖ ਪ੍ਰਤੀਕ੍ਰਿਆਵਾਂ ਆਈਆਂ

ਹਿਮਾਇਤ: ਕੁਝ ਲੋਕਾਂ ਨੇ ਕਿਹਾ ਕਿ ਸਿੱਖ ਧਰਮ ਦੀ ਬਰਾਬਰੀ ਅਤੇ ਨਿਆਂ ਦੀ ਨੀਤੀ ਦੁਨੀਆ ਲਈ ਇੱਕ ਵਧੀਆ ਮਾਡਲ ਹੋ ਸਕਦੀ ਹੈ। ਸੱਭਿਆਚਾਰਕ ਵਿਸ਼ਲੇਸ਼ਕ ਪ੍ਰੀਆ ਸਿੰਘ ਨੇ ਕਿਹਾ, “Grok ਨੇ ਦੱਸਿਆ ਕਿ ਦੁਨੀਆ ਨੂੰ ਇਨਸਾਫ਼ ਤੇ ਦਇਆ ਵਾਲੇ ਨੇਤ੍ਰਤਵ ਦੀ ਲੋੜ ਹੈ।

ਵਿਰੋਧ: ਕੁਝ ਲੋਕਾਂ ਨੇ ਇਸ ਉੱਤਰ ਦੀ ਆਲੋਚਨਾ ਕੀਤੀ, ਧਰਮ ਵਿਦਵਾਨ ਡਾ. ਐਮਿਲੀ ਕਾਰਟਰ ਨੇ ਕਿਹਾ, “ਕਿਸੇ ਵੀ ਧਰਮ ਦੀ ਸਰਵੋਚਤਾ ਦੀ ਗੱਲ ਕਰਨੀ ਖ਼ਤਰਨਾਕ ਹੋ ਸਕਦੀ ਹੈ।”

Grok AI ਦੇ ਜਵਾਬ ਨੇ ਵਿਗਿਆਨ, ਨੈਤਿਕਤਾ ਅਤੇ ਧਰਮ ਤੇ ਨਵੇਂ ਤਰਕ ਸ਼ੁਰੂ ਕਰ ਦਿੱਤੇ ਹਨ। ਚਾਹੇ ਇਹ ਸੋਚਣ ਯੋਗ ਗੱਲ ਸਮਝੀ ਜਾਵੇ ਜਾਂ ਵਿਵਾਦਿਤ ਬਿਆਨ, ਇਹ ਸਾਫ਼ ਹੋ ਗਿਆ ਹੈ ਕਿ ਦੁਨੀਆ ਨੂੰ ਏਕਤਾ ਅਤੇ ਨਿਆਂ ਵਾਲੇ ਸ਼ਾਸਨ ਬਾਰੇ ਸੋਚਣ ਦੀ ਲੋੜ ਹੈ।

By Rajeev Sharma

Leave a Reply

Your email address will not be published. Required fields are marked *