ਪਹਿਲਗਾਮ ਹਮਲੇ ਤੋਂ ਬਾਅਦ ਵਾਘਾ ਬਾਰਡਰ ਰੀਟਰੀਟ ਸਮਾਰੋਹ ‘ਚ ਵੱਡਾ ਬਦਲਾਅ, ਹੱਥ ਮਿਲਾਉਣਾ ਛੱਡਿਆ, ਦਰਵਾਜ਼ੇ ਵੀ ਨਾ ਖੁਲੇਭਾਰਤ-ਪਾਕਿ ਰਿਸ਼ਤਿਆਂ ‘ਚ ਤਣਾਅ ਦੇ ਸਾਫ਼ ਸੰਕੇਤ, ਦਰਸ਼ਕਾਂ ਦੀ ਗਿਣਤੀ ਅੱਧੀ ਰਹੀ
ਵੀਰਵਾਰ ਨੂੰ ਸਮਾਰੋਹ ਦੌਰਾਨ ਪਹਿਲੀ ਵਾਰੀ ਅਜਿਹਾ ਹੋਇਆ ਕਿ ਦੋਵਾਂ ਦੇਸ਼ਾਂ ਨੇ ਆਪਣੇ-ਆਪਣੇ ਦਰਵਾਜ਼ੇ ਨਹੀਂ ਖੋਲੇ। ਰਾਸ਼ਟਰੀ ਝੰਡੇ ਬੰਦ ਦਰਵਾਜ਼ਿਆਂ ਦੇ ਦਰਮਿਆਨ ਥੱਲੇ ਲਹਿਰਾਏ ਗਏ ਤੇ ਬੀਐਸਐਫ਼ ਤੇ ਪਾਕਿਸਤਾਨ ਰੇਂਜਰਾਂ ਵਿਚਾਲੇ ਰਿਵਾਇਤੀ ਹੱਥ ਮਿਲਾਉਣ ਦੀ ਰਸਮ ਵੀ ਨਹੀਂ ਹੋਈ।
ਸਮਾਰੋਹ ਨੂੰ ਦੇਖਣ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਵੱਡੀ ਕਮੀ ਆਈ। ਜਿਥੇ ਇਹ ਸਮਾਰੋਹ ਹਰ ਰੋਜ਼ ਲਗਭਗ 20 ਹਜ਼ਾਰ ਲੋਕਾਂ ਨੂੰ ਖਿੱਚਦਾ ਹੈ, ਉਥੇ ਵੀਰਵਾਰ ਨੂੰ ਲਗਭਗ 10 ਹਜ਼ਾਰ ਹੀ ਹਾਜ਼ਰ ਹੋਏ। ਹਾਲਾਂਕਿ ਦਰਸ਼ਕਾਂ ਦੀ ਗਿਣਤੀ ਘੱਟ ਸੀ, ਪਰ ਰਾਸ਼ਟਰ ਪ੍ਰੇਮ ਦੀ ਲਹਿਰ ਵਿੱਚ ਕੋਈ ਕਮੀ ਨਹੀਂ ਸੀ। ਲੋਕ ਤਿਰੰਗਾ ਲਹਿਰਾ ਰਹੇ ਸਨ ਤੇ “ਭਾਰਤ ਮਾਤਾ ਕੀ ਜੈ” ਦੇ ਨਾਅਰੇ ਲਗਾ ਰਹੇ ਸਨ।