ਪੰਜਾਬ ਦੇ ਇਸ ਇਲਾਕੇ ਚ ਹੋਇਆ ਧਮਾਕਾ, ਮੌਕੇ ਤੇ ਪਈਆਂ ਭਾਜੜਾਂ, ਸਹਿਮੇ ਲੋਕ

ਨੈਸ਼ਨਲ ਟਾਈਮਜ਼ ਬਿਊਰੋ :- ਮੋਗਾ ਵਿਖੇ ਇਲੈਕਟ੍ਰਾਨਿਕ ਸਕੂਟਰੀ ਵਿਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਮੋਗਾ ਦੇ ਪਰਵਾਨਾ ਨਗਰ ਇਕ ਘਰ ਵਿਚ ਖੜ੍ਹੀ ਇਲੈਕਟ੍ਰਾਨਿਕ ਸਕੂਟਰੀ ਚਾਰਜਿੰਗ ‘ਤੇ ਲੱਗੀ ਹੋਈ ਸੀ। ਚਾਰਜਿੰਗ ਦੌਰਾਨ ਅਚਾਨਕ ਧਮਾਕਾ ਹੋ ਗਿਆ ਅਤੇ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਬਣ ਗਿਆ। 

PunjabKesari

ਅੱਗ ਦੀਆਂ ਲਪਟਾਂ ਨੇ ਨੇੜੇ ਖੜ੍ਹੀ ਇਕ ਬੁਲੇਟ ਮੋਟਰਸਾਈਕਲ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਮੁਸਤੈਦੀ ਵਿਖਾਈ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਅਤੇ ਅੱਗ ਨੂੰ ਬੁਝਾਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਭਗ 4 ਵਜੇ ਸੂਚਨਾ ਮਿਲੀ। ਅੱਗ ਲੱਗਣ ਦਾ ਕਾਰਨ ਇਲੈਕਟ੍ਰਾਨਿਕ ਸਕੂਟਰੀ ਵਿੱਚ ਚਾਰਜਿੰਗ ਦੌਰਾਨ ਸ਼ਾਰਟ ਸਰਕਟ ਸੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਲੈਕਟ੍ਰਾਨਿਕ ਸਕੂਟੀ ਅਤੇ ਬੁਲੇਟ ਮੋਟਰਸਾਈਕਲ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ। ਨਾਲ ਹੀ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ।

By Gurpreet Singh

Leave a Reply

Your email address will not be published. Required fields are marked *