ਪੁਲਸ ‘ਤੇ ਪਰਿਵਾਰ ਨੇ ਵਰ੍ਹਾ ਦਿੱਤੀਆਂ ਇੱਟਾਂ, ਕਿਰਪਾਨਾਂ ਲੈ ਕੇ ਪੈ ਗਏ ਪਿੱਛੇ!

ਨੈਸ਼ਨਲ ਟਾਈਮਜ਼ ਬਿਊਰੋ :- ਗੜ੍ਹਸ਼ੰਕਰ ਦੇ ਪਿੰਡ ਦੇਨੋਵਾਲ ਖ਼ੁਰਦ ਵਿੱਚ ਇੱਕ ਸ਼ਿਕਾਇਤ ਦੇ ਸਬੰਧ ਵਿੱਚ ਪੁੱਜੇ ਪੁਲਿਸ ਮੁਲਾਜ਼ਮਾਂ ‘ਤੇ ਘਰ ਦੇ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ। ਇਹ ਹਮਲਾ ਉਸ ਵੇਲੇ ਹੋਇਆ ਜਦੋਂ ਚੌਂਕੀ ਸੈਲਾ ਖ਼ੁਰਦ ਦੇ ਮੁਲਾਜ਼ਮ ਲਖਵੀਰ ਰਾਮ (ਸੀਨੀਅਰ ਸਿਪਾਹੀ) ਅਤੇ ਗੁਰਵਿੰਦਰ ਭਾਟੀਆ ਪਿੰਡ ਪੰਚਾਇਤ ਦੇ ਨਾਲ ਮਿਲ ਕੇ ਮਨਪ੍ਰੀਤ ਸਿੰਘ ਪੁੱਤਰ ਜੁਝਾਰ ਸਿੰਘ ਵਿਰੁੱਧ ਆਈ ਸ਼ਿਕਾਇਤ ‘ਤੇ ਪਰਵਾਨਾ ਨੋਟ ਕਰਵਾਉਣ ਪਹੁੰਚੇ ਸਨ।
ਜਦ ਉਹ ਘਰ ‘ਚ ਪਹੁੰਚੇ ਤਾਂ ਮਨਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ‘ਤੇ ਇੱਟਾਂ ਸੁੱਟੀਆਂ ਗਈਆਂ ਅਤੇ ਕਿਰਪਾਨਾਂ ਨਾਲ ਉਨ੍ਹਾਂ ਦੇ ਪਿੱਛੇ ਭੱਜਿਆ ਗਿਆ। ਹਮਲੇ ਦੇ ਤੁਰੰਤ ਬਾਅਦ ਥਾਣਾ ਗੜ੍ਹਸ਼ੰਕਰ ਤੋਂ ਏਐਸਆਈ ਰਵੀਸ਼ ਕੁਮਾਰ ਵੱਲੋਂ ਲਖਵੀਰ ਰਾਮ ਦੇ ਬਿਆਨਾਂ ‘ਤੇ ਆਧਾਰਿਤ ਕਾਰਵਾਈ ਕਰਦਿਆਂ ਮਨਪ੍ਰੀਤ ਸਿੰਘ ਪੁੱਤਰ ਜੁਝਾਰ ਸਿੰਘ, ਜੁਝਾਰ ਸਿੰਘ ਪੁੱਤਰ ਮੰਗਲ ਸਿੰਘ, ਹਰਜਿੰਦਰ ਕੌਰ ਪਤਨੀ ਜੁਝਾਰ ਸਿੰਘ ਅਤੇ ਇੱਕ ਹੋਰ ਔਰਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *