ਨੈਸ਼ਨਲ ਟਾਈਮਜ਼ ਬਿਊਰੋ :- ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਪੂਰੇ ਪੰਜਾਬ ਭਰ ਵਿੱਚ ਅੱਜ ਰੇਲਵੇ ਟਰੈਕ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ਦੇ 26 ਥਾਵਾਂ ‘ਤੇ ਰੇਲਵੇ ਟਰੈਕ ‘ਤੇ ਬੈਠਣਗੇ। ਕਿਸਾਨਾਂ ਦਾ ਵਿਰੋਧ ਦੋ ਘੰਟੇ, ਦੁਪਹਿਰ 1 ਤੋਂ 3 ਵਜੇ ਤੱਕ ਚੱਲੇਗਾ।
ਇਸ ਸਮੇਂ ਦੌਰਾਨ, ਰੇਲਵੇ ਨੇ ਨਾਕਾਬੰਦੀ ਦੌਰਾਨ ਰੇਲ ਗੱਡੀਆਂ ਨੂੰ ਰੋਕਣ, ਬੰਦ ਕਰਨ ਜਾਂ ਰੱਦ ਕਰਨ ਦੀਆਂ ਤਿਆਰੀਆਂ ਵੀ ਕੀਤੀਆਂ ਹਨ। ਹਾਲਾਂਕਿ, ਇਨ੍ਹਾਂ ਦੀ ਸੂਚੀ ਅਜੇ ਜਾਰੀ ਨਹੀਂ ਕੀਤੀ ਗਈ ਹੈ।
ਕਿਸਾਨਾਂ ਦੇ ਵਿਰੋਧ ਕਾਰਨ ਇਨ੍ਹਾਂ ਦੋ ਘੰਟਿਆਂ ਦੌਰਾਨ ਰੇਲ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਕਿਸਾਨਾਂ ਵੱਲੋਂ ਕੋਈ ਹਾਈਵੇਅ ਜਾਮ ਜਾਂ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ ਜਾਵੇਗਾ।
ਪੰਜਾਬ ਭਰ ਵਿੱਚ ਕਿਸਾਨ 19 ਜ਼ਿਲ੍ਹਿਆਂ ਵਿੱਚ 26 ਥਾਵਾਂ ‘ਤੇ ਰੇਲਵੇ ਟਰੈਕ ਜਾਮ ਕਰਨਗੇ। ਜੋ ਕਿ ਇਸ ਤਰ੍ਹਾਂ ਹੈ।
- ਅੰਮ੍ਰਿਤਸਰ : ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ ਦੇਵੀਦਾਸਪੁਰਾ ਅਤੇ ਮਜੀਠਾ ਸਟੇਸ਼ਨ
- ਗੁਰਦਾਸਪੁਰ : ਅੰਮ੍ਰਿਤਸਰ ਜੰਮੂ ਕਸ਼ਮੀਰ ਰੇਲ ਮਾਰਗ, ਬਟਾਲਾ ਰੇਲਵੇ ਸਟੇਸ਼ਨ ਗੁਰਦਾਸਪੁਰ ਰੇਲਵੇ ਸਟੇਸ਼ਨ ਤੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ
- ਪਠਾਨਕੋਟ : ਪਰਮਾਨੰਦ ਫਾਟਕ
- ਤਰਨ ਤਾਰਨ : ਰੇਲਵੇ ਸਟੇਸ਼ਨ ਤਰਨ ਤਾਰਨ
- ਫਿਰੋਜ਼ਪੁਰ : ਬਸਤੀ ਟੈਂਕਾਂ ਵਾਲੀ ਤੇ ਮੱਲਾਂ ਵਾਲਾ ਅਤੇ ਤਲਵੰਡੀ ਭਾਈ
- ਕਪੂਰਥਲਾ : ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ)
- ਜਲੰਧਰ : ਜਲੰਧਰ ਕੈਂਟ
- ਹੁਸ਼ਿਆਰਪੁਰ : ਟਾਂਡਾ ਜੰਮੂ ਕਸ਼ਮੀਰ ਤੇ ਜਲੰਧਰ ਰੇਲ ਮਾਰਗ ਅਤੇ ਪੁਰਾਣਾ ਭੰਗਾਲਾ ਰੇਲਵੇ ਸਟੇਸ਼ਨ
- ਪਟਿਆਲਾ : ਸ਼ੰਬੂ ਅਤੇ ਬਾੜਾ (ਨਾਭਾ )
- ਸੰਗਰੂਰ : ਸੁਨਾਮ ਸ਼ਹੀਦ ਊਧਮ ਸਿੰਘ ਵਾਲਾ
- ਫਾਜ਼ਿਲਕਾ : ਰੇਲਵੇ ਸਟੇਸ਼ਨ ਫਾਜ਼ਿਲਕਾ
- ਮੋਗਾ : ਰੇਲਵੇ ਸਟੇਸ਼ਨ ਮੋਗਾ
- ਬਠਿੰਡਾ : ਰਾਮਪੁਰਾ ਰੇਲ ਸਟੇਸ਼ਨ
- ਮੁਕਤਸਰ : ਮਲੋਟ ਅਤੇ ਮੁਕਤਸਰ
- ਮਲੇਰਕੋਟਲਾ : ਅਹਿਮਦਗੜ੍ਹ
- ਮਾਨਸਾ : ਮਾਨਸਾ ਰੇਲਵੇ ਸਟੇਸ਼ਨ
- ਲੁਧਿਆਣਾ : ਸਾਹਨੇਵਾਲ ਰੇਲਵੇ ਸਟੇਸ਼ਨ
- ਫਰੀਦਕੋਟ : ਫਰੀਦਕੋਟ ਰੇਲਵੇ ਸਟੇਸ਼ਨ
- ਰੋਪੜ : ਰੇਲਵੇ ਸਟੇਸ਼ਨ ਰੋਪੜ।
ਰੇਲਵੇ ਅਧਿਕਾਰੀਆਂ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਯਾਤਰਾ ‘ਤੇ ਨਿਕਲਣ ਤੋਂ ਪਹਿਲਾਂ ਆਪਣੀਆਂ ਟ੍ਰੇਨਾਂ ਦੀ ਸਥਿਤੀ ਦੀ ਜਾਂਚ ਜਰੂਰ ਕਰ ਲੈਣ, ਕਿਉਂਕਿ ਕਈ ਰੂਟਾਂ ‘ਤੇ ਆਵਾਜਾਈ ਪ੍ਰਭਾਵਿਤ ਰਹੇਗੀ।
