ਕਿਸਾਨਾਂ ਵੱਲੋਂ ਅੱਜ ਰੇਲਾਂ ਦਾ ਚੱਕਾ ਜਾਮ!

ਗੁਰਪ੍ਰੀਤ ਸਿੰਘ :- ਅੰਮ੍ਰਿਤਸਰ ਗੁਰਦਾਸਪੁਰ ਮੋਗਾ ਸੰਗਰੂਰ ਆਦਿ ਥਾਵਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਰੇਲ ਚੱਕਾ ਜਾਮ ਕੀਤਾ ਜਾਵੇਗਾ। ਦਰਅਸਲ, ਬੀਤੀ 14 ਸਤੰਬਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਕੁਝ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਸਣੇ ਕਈ ਥਾਵਾਂ ਤੇ ਆਪਣੀ ਮੰਗਾਂ ਨੂੰ ਲੈ ਕੇ ਧਰਨੇ ਲਗਾਏ ਗਏ ਹਨ 14 ਸਤੰਬਰ ਤੋਂ ਲੈ ਕੇ 18 ਸਤੰਬਰ ਤੱਕ ਚੱਲਣ ਵਾਲੇ ਇਸ ਧਰਨੇ ਵਿੱਚ ਕਿਸਾਨਾਂ ਵੱਲੋਂ ਪੰਜ ਫਸਲਾਂ ਤੇ ਐਮਐਸਪੀ ਦੀ ਗਰੰਟੀ ਕਿਸਾਨਾਂ ਉੱਤੇ ਦਰਜ ਕੀਤੇ ਗਏ ਪਰਚੇ ਰੱਦ ਕਰਵਾਉਣ ਖਨੌਰੀ ਬਾਰਡਰ ਦੇ ਧਰਨੇ ਤੋਂ ਚੁੱਕੇ ਗਏ ਟਰੈਕਟਰ ਟਰਾਲੀ ਵਾਪਸ ਕਰਵਾਉਣ ਅਤੇ ਹੋਰ ਕਈ ਮੁੱਦੇ ਮੰਗਾਂ ਦੇ ਰੂਪ ਵਿੱਚ ਸਰਕਾਰ ਨੂੰ ਲਿਖਤ ਰੂਪ ਵਿੱਚ ਦਿੱਤੇ ਗਏ ਹਨ।

ਇਸ ਦੇ ਬਾਰੇ ਪ੍ਰੈੱਸ ਕਾਨਫਰੰਸ ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪੰਜਾਬ ਚੈਪਟਰ ਦੇ ਮੁਖੀ ਸਰਵਨ ਸਿੰਘ ਪੰਧੇਰ ਵੱਲੋਂ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਨਾ ਕੋਈ ਸਰਕਾਰੀ ਨੁਮਾਇੰਦਾ ਅਤੇ ਨਾ ਹੀ ਸਰਕਾਰ ਦਾ ਵਜ਼ੀਰ ਕਿਸਾਨਾਂ ਦੀ ਮੰਗਾਂ ਬਾਰੇ ਗੱਲਬਾਤ ਕਰਨ ਲਈ ਆਇਆ ਹੈ, ਜਿਸ ਨੂੰ ਵੇਖਦੇ ਹੋਏ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਮੋਗਾ ਸੰਗਰੂਰ ਆਦਿਕ ਥਾਵਾਂ ਤੇ ਰੇਲ ਚੱਕਾ ਜਾਮ ਕੀਤਾ ਜਾਵੇਗਾ।

ਇਸ ਦੀ ਸ਼ੁਰੂਆਤ ਅੱਜ 17 ਸਤੰਬਰ ਨੂੰ ਦੁਪਹਿਰ 12 ਵਜੇ ਤੱਕ ਕੀਤੀ ਜਾਵੇਗੀ ਜੇਕਰ ਦੁਪਹਿਰ 12 ਵਜੇ ਤੱਕ ਕੋਈ ਸਰਕਾਰੀ ਸੁਨੇਹਾ ਉਹਨ ਨੂੰ ਨਹੀਂ ਮਿਲਦਾ ਤਾਂ ਰੇਲਵੇ ਲਾਈਨਾਂ ਵੱਲ ਕੂਚ ਕੀਤਾ ਜਾਵੇਗਾ ਅਤੇ ਰੇਲਵੇ ਲਾਈਨ ਦੇ ਆਲੇ ਦੁਆਲੇ ਖੁੱਲੀ ਥਾਂ ਤੇ ਮੋਰਚਾ ਲਾਇਆ ਜਾਵੇਗਾ ਅਤੇ ਰੇਲ ਚੱਕਾ ਜਾਮ ਕਰਨ ਦੇ ਫੈਸਲੇ ਉੱਤੇ 18 ਸਤੰਬਰ ਤੋਂ ਬਾਅਦ ਰਣਨੀਤੀ ਬਣਾ ਕੇ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਪੰਧੇਰ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ ਅਤੇ ਨਾ ਹੀ ਸਰਕਾਰ ਦੇ ਰੋਕਿਆ ਰੁਕਣਗੇ

By Gurpreet Singh

Leave a Reply

Your email address will not be published. Required fields are marked *