ਅਮਰੀਕੀ ਹਾਊਸ ਨੇ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਖ਼ਿਲਾਫ਼ 100% ਤੱਕ ਟੈਰਿਫ ਲਾਉਣ ਵਾਲਾ ਬਿੱਲ ਕੀਤਾ ਪਾਸ

ਰਾਜੀਵ ਸ਼ਰਮਾ :- ਅਮਰੀਕੀ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਨੇ ਰੂਸ ਤੋਂ ਤੇਲ ਅਤੇ ਗੈਸ ਖਰੀਦਣ ਵਾਲੇ ਦੇਸ਼ਾਂ ’ਤੇ ਸਖ਼ਤ ਕਾਰਵਾਈ ਨਾਲ ਸਬੰਧਤ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਦੇ ਦਾਇਰੇ ਵਿੱਚ ਭਾਰਤ ਅਤੇ ਚੀਨ ਸਮੇਤ ਰੂਸੀ ਊਰਜਾ ਦੇ ਵੱਡੇ ਖਰੀਦਦਾਰ ਆ ਸਕਦੇ ਹਨ। ਬਿੱਲ 262-159 ਵੋਟਾਂ ਨਾਲ ਪਾਸ ਹੋਇਆ ਅਤੇ ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਦਸਤਖ਼ਤ ਲਈ ਭੇਜਿਆ ਗਿਆ ਹੈ।

ਬਿੱਲ ਦਾ ਅਧਿਕਾਰਤ ਨਾਮ ‘Lindsey O. Graham Sanctioning Russia and Iran Act of 2026’ ਹੈ। ਇਸ ਵਿੱਚ ਰਾਸ਼ਟਰਪਤੀ ਨੂੰ ਰੂਸੀ ਤੇਲ ਅਤੇ ਗੈਸ ਦੇ ਵੱਡੇ ਖਰੀਦਦਾਰ ਦੇਸ਼ਾਂ ਤੋਂ ਆਉਣ ਵਾਲੀਆਂ ਵਸਤਾਂ ’ਤੇ 100% ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦੇਣ ਦੀ ਵਿਵਸਥਾ ਹੈ।

ਭਾਰਤ ਤੇ ਫਿਲਹਾਲ ਟੈਰਿਫ ਨਹੀਂ ਲੱਗਾ

ਭਾਰਤ ਰੂਸ ਤੋਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਖਰੀਦਦਾ ਹੈ, ਇਸ ਲਈ ਉਹ ਇਸ ਪ੍ਰਸਤਾਵਿਤ ਕਾਨੂੰਨ ਦੇ ਸੰਭਾਵਿਤ ਦਾਇਰੇ ਵਿੱਚ ਹੈ। ਹਾਲਾਂਕਿ ਭਾਰਤ ’ਤੇ 100% ਟੈਰਿਫ ਇਸ ਸਮੇਂ ਲਾਗੂ ਨਹੀਂ ਕੀਤਾ ਗਿਆ। ਜੇ ਬਿੱਲ ਕਾਨੂੰਨ ਬਣਦਾ ਹੈ ਤਾਂ ਟਰੰਪ ਕੋਲ ਅਜਿਹਾ ਟੈਰਿਫ ਲਗਾਉਣ ਲਈ ਕਾਨੂੰਨੀ ਅਧਿਕਾਰ ਹੋਵੇਗਾ। ਇਸ ਤੋਂ ਪਹਿਲਾਂ ਅਮਰੀਕੀ ਸੈਨੇਟ ਵੀ ਇਹ ਬਿੱਲ 86-11 ਵੋਟਾਂ ਨਾਲ ਪਾਸ ਕਰ ਚੁੱਕੀ ਹੈ। ਹਾਊਸ ਦੀ ਮਨਜ਼ੂਰੀ ਤੋਂ ਬਾਅਦ ਹੁਣ ਅਗਲਾ ਕਦਮ ਰਾਸ਼ਟਰਪਤੀ ਦੇ ਦਸਤਖ਼ਤ ਹਨ। ਇਹ ਕਦਮ ਰੂਸ ਦੇ ਊਰਜਾ ਖੇਤਰ ’ਤੇ ਆਰਥਿਕ ਦਬਾਅ ਵਧਾਉਣ ਅਤੇ ਰੂਸੀ ਤੇਲ-ਗੈਸ ਦੀ ਖਰੀਦ ਨੂੰ ਘਟਾਉਣ ਦੇ ਅਮਰੀਕੀ ਯਤਨਾਂ ਦਾ ਹਿੱਸਾ ਹੈ।

By Rajeev Sharma

Leave a Reply

Your email address will not be published. Required fields are marked *