ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਨਵਾਂ ਮਾਮਲਾ ਨਾਭਾ ਨੇੜਲੇ ਪਿੰਡ ਦੁਲੱਦੀ ਤੋਂ ਸਾਹਮਣੇ ਆਇਆ ਹੈ ਜਿੱਥੇ ਬੇਖੌਫ਼ ਚੋਰਾਂ ਨੇ ਇੱਕ ਇਲੈਕਟਰੀਕਲ ਦੀ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ ਅਤੇ ਲੱਖਾਂ ਰੁਪਏ ਦਾ ਸਮਾਨ ਨਾਲ ਹੀ ਗੱਲੇ ਵਿੱਚ ਪਏ 5 ਹਜ਼ਾਰ ਰੁਪਏ ਦੀ ਨਕਦੀ ਚੱਕ ਕੇ ਫਰਾਰ ਹੋ ਗਏ।
ਚੋਰਾਂ ਦੀ ਹਿੰਮਤ ਇਥੇ ਹੀ ਖ਼ਤਮ ਨਹੀਂ ਹੋਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹਨਾਂ ਨੇ ਦੁਕਾਨ ਦੇ ਪਿਛਲੇ ਪਾਸੇ ਲੱਗੇ ਸੀਸੀਟੀਵੀ ਕੈਮਰੇ ਨੂੰ ਵੀ ਤੋੜ ਦਿੱਤਾ, ਤਾਂ ਜੋ ਉਨ੍ਹਾਂ ਦੀ ਹਰਕਤ ਕੈਦ ਨਾ ਹੋ ਸਕੇ।
ਦੁਕਾਨਦਾਰ ਹਰਬੰਸ ਸਿੰਘ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਪਿਆ ਹੈ। ਜਦੋਂ ਪਹੁੰਚ ਕੇ ਵੇਖਿਆ ਤਾਂ ਚੋਰ ਲੱਖਾਂ ਰੁਪਏ ਦਾ ਸਮਾਨ ਅਤੇ 5 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਕੇ ਲੈ ਗਏ। ਉਸਨੇ ਕਿਹਾ ਕਿ ਪਿਛਲੇ ਸਾਲ ਵੀ ਦਸੰਬਰ ਮਹੀਨੇ ਵਿੱਚ ਇਸੇ ਤਰ੍ਹਾਂ ਦੀ ਚੋਰੀ ਹੋਈ ਸੀ। ਹੁਣ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਸਿਰਫ਼ ਇਹੋ ਮੰਗ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ।
ਇਸ ਮਾਮਲੇ \‘ਚ ਪਿੰਡ ਵਾਸੀ ਸਿਕੰਦਰ ਸਿੰਘ ਨੇ ਵੀ ਗੁੱਸਾ ਜਤਾਇਆ ਤੇ ਕਿਹਾ ਕਿ ਇਲੈਕਟਰੀਕਲ ਦੀ ਦੁਕਾਨ ਇੱਕ ਪਰਿਵਾਰ ਦੀ ਰੋਜ਼ੀ-ਰੋਟੀ ਦਾ ਸਹਾਰਾ ਸੀ, ਤੇ ਇਸ ਤਰ੍ਹਾਂ ਦੀ ਚੋਰੀ ਬਰਦਾਸ਼ਤਯੋਗ ਨਹੀਂ।
ਸਦਰ ਥਾਣਾ ਪੁਲਿਸ ਦੇ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਤਾਂ ਅਸੀਂ ਮੌਕੇ ਤੇ ਪਹੁੰਚੇ। ਚੋਰਾਂ ਨੇ ਸ਼ਟਰ ਤੋੜ ਕੇ ਸਮਾਨ ਅਤੇ ਨਕਦੀ ਲੈ ਗਏ ਹਨ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ।
