ਪੰਜਾਬ ਸਣੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਜਾਣੋ ਕਿੰਨੇ ਵਜੇ ਨਿਕਲੇਗਾ ਚੰਨ, ਨੋਟ ਕਰੋ ਸਮਾਂ

ਗੁਰਪ੍ਰੀਤ ਸਿੰਘ :- ਹਿੰਦੂ ਧਰਮ ‘ਚ ਕਰਵਾ ਚੌਥ ਦਾ ਖ਼ਾਸ ਮਹੱਤਵ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰਾ ਦਿਨ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਨ ਦੇਖਣ ਤੋਂ ਬਾਅਦ ਪਤੀ ਦੇ ਹੱਥੋਂ ਪਾਣੀ ਪੀ ਕੇ ਵਰਤ ਪੂਰਾ ਕਰਦੀਆਂ ਹਨ। ਇਸ ਸਾਲ ਕਰਵਾਚੌਥ ਦਾ ਵਰਤ 29 ਅਕਤੂਬਰ, ਯਾਨੀ ਅੱਜ ਮਨਾਇਆ ਜਾਵੇਗਾ। ਹਿੰਦੂ ਕੈਲੰਡਰ ਅਨੁਸਾਰ, ਇਹ ਵਰਤ ਹਰ ਸਾਲ ਕੱਤਕ ਮਹੀਨੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਾਰੀਖ ਨੂੰ ਆਉਂਦਾ ਹੈ। ਕਰਵਾਚੌਥ ਵਾਲੇ ਦਿਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਰਾਤ ਦੇ ਸਮੇਂ ‘ਚੰਨ ਦੇ ਦੀਦਾਰ’ ਕਦੋਂ ਹੋਣਗੇ, ਦੇ ਬਾਰੇ ਆਓ ਜਾਣਦੇ ਹਾਂ… 

ਪੰਜਾਬ ਸਣੇ ਵੱਖ-ਵੱਖ ਸੂਬਿਆਂ ‘ਚ ਚੰਨ ਦੇ ਦੀਦਾਰ ਦਾ ਸਮਾਂ
ਪੰਡਿਤ ਸ਼ਿਵ ਕੁਮਾਰ ਸ਼ਰਮਾ ਅਨੁਸਾਰ ਜੇਕਰ ਕਰਵਾਚੌਥ ’ਤੇ ਮੌਸਮ ਅਨੁਕੂਲ ਰਿਹਾ ਤਾਂ ਚੰਦਰਮਾ ਜਲੰਧਰ ਰਾਤ 8:10 ਵਜੇ, ਅੰਮ੍ਰਿਤਸਰ ਰਾਤ 8:12 ਵਜੇ, ਫਰੀਦਕੋਟ ਅਤੇ ਫਿਰੋਜ਼ਪੁਰ ਰਾਤ 8:16 ਵਜੇ, ਮੋਗਾ ਰਾਤ 8:14 ਵਜੇ, ਬਠਿੰਡਾ ਰਾਤ 8:17 ਵਜੇ, ਲੁਧਿਆਣਾ ਰਾਤ 8:11 ਵਜੇ, ਸੰਗਰੂਰ ਰਾਤ 8:13 ਵਜੇ, ਪਟਿਆਲਾ ਰਾਤ 8:10 ਵਜੇ, ਚੰਡੀਗੜ੍ਹ ਰਾਤ 8:05 ਵਜੇ, ਰੋਪੜ ਰਾਤ 8:08 ਵਜੇ, ਪੰਚਕੂਲਾ ਰਾਤ 8:07 ਵਜੇ, ਦਿੱਲੀ ਵਿੱਚ ਰਾਤ 8:12 ਤੋਂ 8:17 ਵਜੇ ਦੇ ਵਿਚਕਾਰ, ਜੀਂਦ ਰਾਤ 8:14 ਵਜੇ, ਸਿਰਸਾ ਰਾਤ 8:19 ਵਜੇ, ਰੋਹਤਕ ਰਾਤ 8:14 ਵਜੇ, ਪਾਣੀਪਤ ਰਾਤ 8:11 ਵਜੇ, ਗੁਰੂਗ੍ਰਾਮ ਰਾਤ 8:04 ਵਜੇ ਅਤੇ ਸ਼੍ਰੀ ਗੰਗਾਨਗਰ ਰਾਤ 8:22 ਵਜੇ ਦਿਖਾਈ ਦੇਣ ਦੀ ਸੰਭਾਵਨਾ ਹੈ। ਲਖਨਊ ਵਿੱਚ ਰਾਤ 8:06 ਵਜੇ ਅਤੇ ਮੁੰਬਈ ਵਿੱਚ ਰਾਤ 9 ਵਜੇ, ਜੈਪੁਰ ਰਾਤ 8:28 ਵਜੇ, ਕੋਲਕਾਤਾ ‘ਚ ਸ਼ਾਮ 7:47 ਵਜੇ ਦੇ ਆਸਪਾਸ ਚੰਦਰਮਾ ਚੜ੍ਹਨ ਦੀ ਉਮੀਦ ਹੈ। ਵੱਖ-ਵੱਖ ਸ਼ਹਿਰਾਂ ਅਤੇ ਸਥਾਨਾਂ ਦੇ ਆਧਾਰ ‘ਤੇ ਚੰਦਰਮਾ ਚੜ੍ਹਨ ਦਾ ਸਮਾਂ ਕੁਝ ਮਿੰਟਾਂ ਦਾ ਵੱਖਰਾ ਹੋ ਸਕਦਾ ਹੈ। ਚੰਦਰਮਾ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ, ਵਿਆਹੀਆਂ ਔਰਤਾਂ ਆਪਣੇ ਪਤੀਆਂ ਦੇ ਹੱਥਾਂ ਤੋਂ ਪਾਣੀ ਪੀ ਕੇ ਆਪਣਾ ਵਰਤ ਤੋੜਨਗੀਆਂ।

ਕਰਵਾ ਚੌਥ ਦੇ ਵਰਤ ਦਾ ਸ਼ੁਭ ਮਹੂਰਤ
ਕੈਲੰਡਰ ਦੇ ਅਨੁਸਾਰ, ਕਰਵਾ ਚੌਥ ਦਾ ਵਰਤ ਹਰ ਸਾਲ ਕਾਰਤਿਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ। ਸਾਲ 2026 ਵਿੱਚ ਚਤੁਰਥੀ ਤਿਥੀ 29 ਅਕਤੂਬਰ, 2026 ਦੀ ਰਾਤ ਨੂੰ 1:06 ਵਜੇ ਸ਼ੁਰੂ ਹੋਵੇਗੀ ਅਤੇ 29 ਅਕਤੂਬਰ, 2026 ਨੂੰ ਰਾਤ 10:09 ਵਜੇ ਸਮਾਪਤ ਹੋਵੇਗੀ। ਕਰਵਾ ਚੌਥ ਦੀ ਪੂਜਾ ਸ਼ਾਮ ਨੂੰ ਪੂਰੀਆਂ ਰਸਮਾਂ ਨਾਲ ਕੀਤੀ ਜਾਂਦੀ ਹੈ। ਪੰਚਾਂਗ ਗਣਨਾਵਾਂ ਅਨੁਸਾਰ: ਪੂਜਾ ਦਾ ਸ਼ੁਭ ਮਹੂਰਤ: ਸ਼ਾਮ 5:38 ਵਜੇ ਤੋਂ 6:56 ਵਜੇ ਤੱਕ ਰਹੇਗਾ।

By Gurpreet Singh

Leave a Reply

Your email address will not be published. Required fields are marked *