ਨੈਸ਼ਨਲ ਟਾਈਮਜ਼ ਬਿਊਰੋ :- ਬਾਲੀਵੁੱਡ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਸੰਨੀ ਦਿਓਲ ਦੇ ਖ਼ਿਲਾਫ਼ ਜਲੰਧਰ ਦੇ ਥਾਣਾ ਸਦਰ ‘ਚ ਇੱਕ ਗੰਭੀਰ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਇਸਾਈ ਭਾਈਚਾਰੇ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਅਧਾਰ ‘ਤੇ ਕੀਤੀ ਗਈ ਹੈ। ਕੇਵਲ ਸੰਨੀ ਦਿਓਲ ਹੀ ਨਹੀਂ, ਬਲਕਿ ਫ਼ਿਲਮ ‘ਜਾਟ’ ਨਾਲ ਜੁੜੇ ਹੋਰ ਕਈ ਅਹੰਮ ਚਿਹਰੇ ਵੀ ਇਸ ਮਾਮਲੇ ਦੀ ਲਪੇਟ ‘ਚ ਆ ਗਏ ਹਨ, ਜਿਨ੍ਹਾਂ ਵਿੱਚ ਅਦਾਕਾਰ ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਪ੍ਰੋਡੀਊਸਰ ਨਵੀਨ ਮਾਲਿਨੇਨੀ ਸ਼ਾਮਲ ਹਨ।
ਇਸ ਮਾਮਲੇ ਦੀ ਸ਼ੁਰੂਆਤ ਫੋਲੜੀਵਾਲ ਦੇ ਨਿਵਾਸੀ ਵਿਕਲਫ਼ ਗੋਲਡੀ ਉਰਫ਼ ਵਿੱਕੀ ਗੋਲਡ ਵੱਲੋਂ ਕੀਤੀ ਗਈ। ਉਨ੍ਹਾਂ ਮੰਗਲਵਾਰ ਨੂੰ ਕਮਿਸ਼ਨਰੇਟ ਪੁਲਸ ਜਲੰਧਰ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਫ਼ਿਲਮ ‘ਜਾਟ’ ਦੇ ਇਕ ਵਿਵਾਦਤ ਸੀਨ ਨਾਲ ਉਨ੍ਹਾਂ ਦੇ ਧਰਮਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਵਿੱਕੀ ਗੋਲਡ ਨੇ ਸਾਫ਼ ਚੇਤਾਵਨੀ ਦਿੱਤੀ ਕਿ ਜੇਕਰ ਦੋ ਦਿਨਾਂ ਵਿੱਚ ਪਰਚਾ ਦਰਜ ਨਾ ਹੋਇਆ ਤਾਂ ਭਾਈਚਾਰਾ ਸਿਨੇਮਾਘਰਾਂ ਦਾ ਘਿਰਾਓ ਕਰੇਗਾ।
ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸੰਨੀ ਦਿਓਲ ਅਤੇ ਹੋਰ ਪੰਜ ਹਸਤੀਆਂ ਖ਼ਿਲਾਫ਼ ਭਾਰਤੀ ਨਿਆਇਕ ਸੰహਿਤਾ (BNS) ਦੀ ਧਾਰਾ 299 ਤਹਿਤ ਮਾਮਲਾ ਦਰਜ ਕਰ ਲਿਆ ਹੈ।