ਪੂਰਵੀ ਦਿੱਲੀ ਦੇ ਜਯੋਤੀ ਨਗਰ ‘ਚ ਦੋ ਗੁੱਟਾਂ ਵਿਚ ਗੋਲੀਬਾਰੀ, ਪੰਜ ਲੋਕ ਘਾਇਲ

ਨੈਸ਼ਨਲ ਟਾਈਮਜ਼ ਬਿਊਰੋ :- ਪੂਰਵੀ ਦਿੱਲੀ ਦੇ ਜਯੋਤੀ ਨਗਰ ਇਲਾਕੇ ‘ਚ ਦੋ ਗੁੱਟਾਂ ਵਿੱਚ ਗੋਲੀਬਾਰੀ ਹੋਈ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ‘ਚ ਪੰਜ ਵਿਅਕਤੀ ਘਾਇਲ ਹੋ ਗਏ ਹਨ।ਡੀਸੀਪੀ ਨੌਰਥ ਈਸਟ ਅਭਿਸ਼ੇਕ ਮਿਸ਼ਰਾ ਨੇ ਕਿਹਾ ਕਿ ਇਹ ਗੋਲੀਬਾਰੀ ਆਪਸੀ ਝਗੜੇ ਦੇ ਚਲਦੇ ਹੋਈ ਹੈ। ਘਾਇਲਾਂ ਨੂੰ ਤੁਰੰਤ ਜੀਟੀਬੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ, ਪੁਲਿਸ ਵਲੋਂ ਜਯੋਤੀ ਨਗਰ ਥਾਣੇ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਘਟਨਾ ਵਿੱਚ ਸ਼ਾਮਲ ਲੋਕਾਂ ਬਾਰੇ ਕੁਝ ਅਹਿਮ ਸੁਰਾਗ ਮਿਲੇ ਹਨ, ਜਿਨ੍ਹਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

By Rajeev Sharma

Leave a Reply

Your email address will not be published. Required fields are marked *