ਕਾਬੁਲ ਤੋਂ ਅੰਮ੍ਰਿਤਸਰ ਲਈ ਉਡਾਨ ਹੋਵੇਗੀ ਸ਼ੁਰੂ; ਭਾਰਤ ਤੇ ਅਫਗਾਨਿਸਤਾਨ ਵਿੱਚ ਮੁੜ ਹੋਵੇਗਾ ਵਪਾਰ

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਵਿੱਚ ਅੱਤਵਾਦੀ ਹਮਲਾ ਹੋਣ ਤੋਂ ਬਾਅਦ ਭਾਰਤ ਤੇ ਅਫਗਾਨਿਸਤਾਨ ਵਿੱਚ ਵਪਾਰ ਬੰਦ ਸੀ ਅਤੇ ਲਗਾਤਾਰ ਅੰਮ੍ਰਿਤਸਰ ਦੇ ਵਪਾਰੀਆਂ ਦੀ ਮੰਗ ਸੀ। ਇੱਕ ਵਾਰ ਫਿਰ ਤੋਂ ਭਾਰਤ ਤੇ ਅਫਗਾਨਿਸਤਾਨ ਵਿੱਚ ਵਪਾਰ ਸ਼ੁਰੂ ਹੋਣਾ ਚਾਹੀਦਾ ਹੈ।

ਬੀਤੇ ਦਿਨ ਹੀ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖ਼ਾਨ ਮੁਖਾਤੀ ਭਾਰਤ ਦੌਰੇ ਉਤੇ ਸੀ ਅਤੇ ਉਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਕਿ ਜਲਦ ਹੀ ਕਾਬੁਲ ਤੋਂ ਅੰਮ੍ਰਿਤਸਰ ਦੇ ਲਈ ਸਿੱਧੀ ਹਵਾਈ ਉਡਾਣ ਸ਼ੁਰੂ ਕੀਤੀ ਜਾਵੇਗੀ। ਜਿਸ ਨਾਲ ਫਿਰ ਤੋਂ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਵਪਾਰ ਸ਼ੁਰੂ ਹੋਵੇਗਾ। ਇਸ ਫੈਸਲੇ ਦਾ ਡਰਾਈ ਫਰੂਟ ਅਤੇ ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਸਵਾਗਤ ਕੀਤਾ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਅਨਿਲ ਮਹਿਰਾ ਨੇ ਕਿਹਾ ਕਿ ਪਹਿਲਾਂ ਭਾਰਤ ਅਤੇ ਅਫਗਾਨਿਸਤਾਨ ਦੇ ਵਿੱਚ ਸਲਾਨਾ 10 ਹਜ਼ਾਰ ਤੋਂ ਲੈ ਕੇ 15 ਹਜ਼ਾਰ ਕਰੋੜ ਰੁਪਏ ਦਾ ਵਪਾਰ ਹੁੰਦਾ ਸੀ ਪਰ ਪਹਿਲਗਾਮ ਵਿੱਚ ਅੱਤਵਾਦੀ ਹਮਲੇ ਹੋਣ ਤੋਂ ਬਾਅਦ ਵਪਾਰ ਬੰਦ ਹੋ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਅਫਗਾਨਿਸਤਾਨ ਸਰਕਾਰ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਦਵਾਈਆਂ ਫਰੂਟਸ ਅਤੇ ਕਈ ਚੀਜ਼ਾਂ ਅਫਗਾਨਿਸਤਾਨ ਜਾਂਦੀਆਂ ਹਨ ਜਦਕਿ ਅਫਗਾਨਿਸਤਾਨ ਤੋਂ ਡਰਾਈ ਫਰੂਟਸ ਜੜੀ ਬੂਟੀਆਂ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਲਾਨਾ 10 ਹਜ਼ਾਰ ਤੋਂ ਲੈ ਕੇ 15 ਹਜ਼ਾਰ ਕਰੋੜ ਰੁਪਏ ਦਾ ਵਪਾਰ ਭਾਰਤ ਅਤੇ ਅਫਗਾਨਿਸਤਾਨ ਦੇ ਵਿਚਕਾਰ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਅਟਾਰੀ ਸਥਿਤ ਇੰਟੀਗ੍ਰੇਟਡ ਚੈੱਕ ਪੋਸਟ ਅਟਾਰੀ ਵੀ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਦੋਵੇਂ ਦੇਸ਼ਾਂ ਦੇ ਵਿਚਕਾਰ ਵਪਾਰ ਹੋਰ ਵੀ ਸੁਖਾਵਾਂ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਹਵਾਈ ਉਡਾਨ ਸ਼ੁਰੂ ਹੋਣੀਆਂ ਚਾਹੀਦੀਆਂ ਹੈ ਤਾਂ ਜੋ ਫਿਰ ਤੋਂ ਵਪਾਰ ਸ਼ੁਰੂ ਹੋ ਸਕੇ। ਅਸੀਂ ਕੇਂਦਰ ਸਰਕਾਰ ਅਤੇ ਅਫ਼ਗ਼ਾਨਿਸਤਾਨ ਸਰਕਾਰ ਦਾ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ।

By Gurpreet Singh

Leave a Reply

Your email address will not be published. Required fields are marked *