ਪਿਛਲੇ ਸਾਰੇ ਰਿਕਾਰਡ ਤੋੜਦਿਆ Gold ਪਹੁੰਚਿਆ ਨਵੇਂ ਸਿਖ਼ਰਾਂ ‘ਤੇ, ਜਾਣੋ ਅੱਜ ਦੇ ਭਾਅ

ਨਵੀਂ ਦਿੱਲੀ – ਸੋਨੇ ਦੀਆਂ ਕੀਮਤਾਂ ਨੇ ਅੱਜ ਇੱਕ ਹੋਰ ਨਵਾਂ ਉੱਚ ਪੱਧਰ ਬਣਾ ਲਿਆ ਹੈ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ 1,387 ਰੁਪਏ ਦੇ ਵਾਧੇ ਨਾਲ 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 94,489 ਰੁਪਏ ਦੇ ਆਸਪਾਸ ਕਾਰੋਬਾਰ ਕਰ ਰਹੀ ਹੈ। ਇਸ ਤੋਂ ਪਹਿਲਾਂ 10 ਗ੍ਰਾਮ ਸੋਨੇ ਦੀ ਕੀਮਤ ਲਗਭਗ 93,102 ਰੁਪਏ ਸੀ। ਇਸ ਸਾਲ 11 ਅਪ੍ਰੈਲ ਨੂੰ ਸੋਨੇ ਨੇ 93,353 ਰੁਪਏ ਪ੍ਰਤੀ 10 ਗ੍ਰਾਮ ਦਾ ਉੱਚ ਪੱਧਰ ਬਣਾਇਆ ਸੀ।

ਦੂਜੇ ਪਾਸੇ ਚਾਂਦੀ ਦੀ ਕੀਮਤ ਵੀ 373 ਰੁਪਏ ਦੇ ਵਾਧੇ ਨਾਲ 95,403 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਪਹਿਲਾਂ ਚਾਂਦੀ ਦੀ ਕੀਮਤ 95,030 ਰੁਪਏ ਪ੍ਰਤੀ ਕਿਲੋ ਸੀ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ 28 ਮਾਰਚ ਨੂੰ ਚਾਂਦੀ ਨੇ 1,00,934 ਰੁਪਏ ਪ੍ਰਤੀ ਕਿਲੋ ਦਾ ਉੱਚ ਪੱਧਰ ਬਣਾਇਆ ਸੀ।  

ਸੋਨੇ ਦੀਆਂ ਕੀਮਤਾਂ ‘ਚ ਵਾਧੇ ਦਾ ਕਾਰਨ

ਅੱਜ ਅਮਰੀਕਾ ਨੇ ਚੀਨ ‘ਤੇ 245 ਪ੍ਰਤੀਸ਼ਤ ਦੀ ਜਵਾਬੀ ਡਿਊਟੀ ਲਗਾ ਦਿੱਤੀ ਹੈ। ਨਤੀਜੇ ਵਜੋਂ ਅਮਰੀਕਾ ਦੀ ਟੈਰਿਫ ਨੀਤੀ ਕਾਰਨ ਵਪਾਰ ਯੁੱਧ ਦਾ ਖ਼ਤਰਾ ਹੋਰ ਵਧ ਗਿਆ ਹੈ। ਇਸ ਨਾਲ ਅਰਥਵਿਵਸਥਾ ਦੀ ਵਿਕਾਸ ਦਰ ਹੌਲੀ ਹੋ ਸਕਦੀ ਹੈ। ਵਿਸ਼ਵਵਿਆਪੀ ਮੰਦੀ ਦਾ ਡਰ ਵੀ ਵਧ ਗਿਆ ਹੈ। ਅਜਿਹੀ ਸਥਿਤੀ ਵਿੱਚ, ਲੋਕ ਸੋਨੇ ਵਿੱਚ ਆਪਣਾ ਨਿਵੇਸ਼ ਵਧਾ ਰਹੇ ਹਨ। ਮੰਦੀ ਦੌਰਾਨ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ।

ਇਸ ਸਾਲ ਰੁਪਏ ਦੀ ਕੀਮਤ ਲਗਭਗ 4% ਡਿੱਗੀ ਹੈ। ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। 

ਵਿਆਹ ਦਾ ਸੀਜ਼ਨ ਨੇੜੇ ਆ ਰਿਹਾ ਹੈ, ਇਸ ਲਈ ਸੋਨੇ ਦੇ ਗਹਿਣਿਆਂ ਦੀ ਮੰਗ ਵੱਧ ਰਹੀ ਹੈ। ਉੱਚੀਆਂ ਕੀਮਤਾਂ ਦੇ ਬਾਵਜੂਦ ਵਿਕਰੀ ਜਾਰੀ ਹੈ। 

ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੀ ਕੀਮਤ

ਪ੍ਰਮੁੱਖ ਸ਼ਹਿਰ                       22 ਕੈਰੇਟ ਸੋਨੇ ਦੇ                 24 ਕੈਰੇਟ ਸੋਨੇ 
                                     10 ਗ੍ਰਾਮ ਦੀ ਕੀਮਤ             10 ਗ੍ਰਾਮ ਦੀ ਕੀਮਤ
ਦਿੱਲੀ                                    88,300 ਰੁਪਏ                96,320 ਰੁਪਏ 
ਮੁੰਬਈ                                   88,150 ਰੁਪਏ                95,180 ਰੁਪਏ 
ਕੋਲਕਾਤਾ                               88,150 ਰੁਪਏ                96,170 ਰੁਪਏ
ਚੇਨਈ                                  88,150 ਰੁਪਏ                 96,170 ਰੁਪਏ

ਇਸ ਸਾਲ ਹੁਣ ਤੱਕ  18,327 ਰੁਪਏ ਮਹਿੰਗਾ ਹੋਇਆ ਸੋਨਾ

ਇਸ ਸਾਲ ਹੁਣ ਤੱਕ 24 ਕੈਰੇਟ ਸੋਨੇ ਦੀ ਕੀਮਤ 76,162 ਰੁਪਏ ਪ੍ਰਤੀ 10 ਗ੍ਰਾਮ ਤੋਂ ਵੱਧ ਕੇ 18,327 ਰੁਪਏ ਹੋ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ਵੀ 86,017 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਤੋਂ ਵੱਧ ਕੇ 95,403 ਰੁਪਏ ਹੋ ਗਈ ਹੈ।

1 ਲੱਖ ਤੋਂ ਵੀ ਮਹਿੰਗਾ ਹੋ ਸਕਦੈ ਸੋਨਾ

ਅਮਰੀਕਾ ਅਤੇ ਚੀਨ ਵਿਚਕਾਰ ਭੱਖ ਰਹੇ ਵਪਾਰ ਯੁੱਧ ਕਾਰਨ, ਇਸ ਸਾਲ ਸੋਨਾ 3,700 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਸਕਦਾ ਹੈ। ਗੋਲਡਮੈਨ ਸਾਕਸ ਨੇ ਇਹ ਅਨੁਮਾਨ ਜਾਰੀ ਕੀਤਾ ਹੈ ਕਿ ਭਾਰਤ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 1.10 ਲੱਖ ਰੁਪਏ ਤੱਕ ਜਾ ਸਕਦੀ ਹੈ। 

By Rajeev Sharma

Leave a Reply

Your email address will not be published. Required fields are marked *