ਦਵੇ ਕੁਚਲੇ ਲੋਕਾਂ ਨੂੰ ਜਬਰ- ਜ਼ੁਲਮ ਦੇ ਖਿਲਾਫ ਵਿਖਾਇਆ ਗੁਰੂ ਰਵਿਦਾਸ ਜੀ ਨੇ ਇਨਕਲਾਬ ਦਾ ਰਾਹ : ਕੁਲਵੰਤ ਸਿੰਘ

ਧੰਨ ਧੰਨ ਸ੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਰੱਖੇ ਗਏ ਧਾਰਮਿਕ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦੇ ਦੌਰਾਨ ਵਿਧਾਇਕ ਮੋਹਾਲੀ- ਕੁਲਵੰਤ ਸਿੰਘ

ਮੋਹਾਲੀ 12 ਫਰਵਰੀ (ਗੁਰਪ੍ਰੀਤ ਸਿੰਘ): ਅੱਜ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਰੱਖੇ ਗਏ ਧਾਰਮਿਕ ਸਮਾਗਮ ਦੇ ਵਿੱਚ ਮੋਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਮੂਲੀਅਤ ਕੀਤੀ ਅਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਨਤਮਸਤਕ ਹੋ ਕੇ ਗੁਰੂ- ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਵਿਧਾਇਕ ਕੁਲਵੰਤ ਸਿੰਘ ਨੇ ਸਵੇਰ ਤੋਂ ਹੀ ਪਿੰਡ ਝਾਮਪੁਰ, ਮੋਹਾਲੀ ਫੇਜ਼ 1, ਫੇਜ਼ 7, ਪਿੰਡ ਮਟੌਰ, ਪਿੰਡ ਮਟਰਾਂ ਅਤੇ ਹੋਰ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਹੇ ਸਮਾਗਮਾਂ ਵਿੱਚ ਹਾਜ਼ਰੀ ਭਰੀ। ਇਸ ਦੌਰਾਨ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਧੰਨ- ਧੰਨ ਸ੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦਾ ਆਗਮਨ ਉਸ ਵੇਲੇ ਹੋਇਆ ਜਦੋਂ ਸਭ ਪਾਸੇ ਖਾਸ ਕਰਕੇ ਦੱਬੇ -ਕੁਚਲੇ ਲੋਕਾਂ ਦੇ ਉੱਤੇ ਜ਼ੁਲਮ ਕੀਤੇ ਜਾ ਰਹੇ ਸਨ ਅਤੇ ਦੁਨੀਆ ਭਰ ਵਿੱਚ ਹਾਹਾ-ਕਾਰ ਮਚੀ ਹੋਈ ਸੀ। ਉਸ ਵੇਲੇ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਲੋਕਾਂ ਨੂੰ ਇਨਕਲਾਬ ਦਾ ਰਾਹ ਵਿਖਾਇਆ ਅਤੇ ਸਭ ਪਾਸੇ ਸੁੱਖ ਸ਼ਾਂਤੀ ਅਤੇ ਬਰਾਬਰਤਾ ਦਾ ਹੋਕਾ ਦਿੱਤਾ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸਾਨੂੰ ਇਸ ਮੌਕੇ ਇਸ ਅਤੀ ਆਧੁਨਿਕ ਕਲਚਰ ਦੇ ਦੌਰ ਦੇ ਵਿੱਚ ਆਪਣੀ ਵਿਰਾਸਤ ਦੇ ਨਾਲ ਨੌਜਵਾਨ ਪੀੜੀ ਨੂੰ ਜੋੜੇ ਰੱਖਣ ਦੇ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਅਤੇ ਗੁਰੂਆਂ,ਪੀਰਾਂ, ਪੈਗੰਬਰਾਂ ਦੇ ਆਗਮਨ ਪੁਰਬ ਅਤੇ ਹੋਰ ਧਾਰਮਿਕ ਸਮਾਗਮਾਂ ਦਾ ਆਯੋਜਨ ਵੀ ਇਸੇ ਲਈ ਹੀ ਕੀਤਾ ਜਾਂਦਾ ਹੈ ਕਿ ਨੌਜਵਾਨ ਪੀੜੀ ਨੂੰ ਆਪਣੀ ਵਿਰਾਸਤ ਦੇ ਨਾਲ ਜੋੜੀ ਰੱਖਿਆ ਜਾ ਸਕੇ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਆਪਣੇ ਗੁਰੂਆਂ- ਪੀਰਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੇ ਲਈ ਪ੍ਰੇਰਣਾ ਦੇਣ ਸਾਰਥਿਕ ਉਪਰਾਲੇ ਕਰਨਾ ਮਾਪਿਆਂ ਦੀ ਹੀ ਨੈਤਿਕ ਜਿੰਮੇਵਾਰੀ ਬਣਦੀ ਹੈ, ਕਿਉਂਕਿ ਤਾਂ ਹੀ ਕੋਈ ਬੱਚਾ ਘਰ ਵਿੱਚੋਂ ਪ੍ਰੇਰਨਾ ਲੈ ਆਪਣੇ ਚੌਗਿਰਦੇ ਵਿੱਚ ਹੋਰਨਾਂ ਲਈ ਵੀ ਪ੍ਰੇਰਣਾ ਸਰੋਤ ਬਣ ਸਕਦਾ ਹੈ। ਉਹਨਾਂ ਕਿਹਾ ਕਿ ਉਸ ਦੌਰ ਦੇ ਵਿੱਚ ਭਗਤ ਰਵਿਦਾਸ ਜੀ ਨੇ ਦਲਿਤਾਂ ਨੂੰ ਇਸ ਗੱਲ ਦਾ ਰੁਤਬਾ ਦਿਵਾਇਆ ਕਿ ਜਿਸ ਨਾਲ ਉਹ ਮਾਣ ਅਤੇ ਇੱਜਤ ਦੇ ਨਾਲ ਇਹ ਮਹਿਸੂਸ ਕਰ ਸਕਣ, ਕਿ ਉਹ ਵੀ ਮਨੁੱਖ ਹਨ। ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਨਾਲ ਸਬੰਧਿਤ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਸੰਗਤਾਂ ਨੂੰ ਸੰਬੋਧਨ ਦੇ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਸਭਨਾਂ ਨੂੰ ਸ਼੍ਰੀ ਗੁਰੂ ਰਵਿਦਾਸ ਭਗਤ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਵਧਾਈਆਂ ਦਿੱਤੀਆਂ।

ਇਸ ਮੌਕੇ ਤੇ ਕੁਲਦੀਪ ਸਿੰਘ ਸਮਾਣਾ, ਆਰ.ਪੀ. ਸ਼ਰਮਾ, ਅਵਤਾਰ ਸਿੰਘ ਮੌਲੀ, ਨੰਬਰਦਾਰ ਹਰਸੰਗਤ ਸਿੰਘ ਸੁਹਾਣਾ, ਸਾਬਕਾ ਕੌਂਸਲਰ- ਕਵਲਜੀਤ ਕੌਰ ਸੁਹਾਣਾ, ਸੰਜੀਵ ਵਸਿਸਟ, ਅਰੁਣ ਗੋਇਲ, ਹਰਮੇਸ਼ ਸਿੰਘ ਕੁੰਬੜਾ, ਅਕਵਿੰਦਰ ਸਿੰਘ ਗੋਸਲ, ਭੁਪਿੰਦਰ ਸਿੰਘ,ਜਸਪਾਲ ਸਿੰਘ ਮਟੌਰ, ਰਣਦੀਪ ਸਿੰਘ ਮਟੌਰ ,ਗੁਰਮੁਖ ਸਿੰਘ ਸੋਹਲ, ਭੁਪਿੰਦਰ ਸਿੰਘ, ਤਰਲੋਚਨ ਸਿੰਘ ਮਟੌਰ, ਗੁਰਪ੍ਰੀਤ ਸਿੰਘ ਕੁਰੜਾ, ਸੁਖਚੈਨ ਸਿੰਘ ਸੈਕਟਰ 80, ਨਵਦੀਪ ਸਿੰਘ, ਗੁਰ ਕਿਰਪਾਲ ਸਿੰਘ, ਗੁਰਮੇਲ ਸਿੰਘ, ਗੁਰਮਿੰਦਰ ਸਿੰਘ, ਬਲਜੀਤ ਸਿੰਘ ਹੈਪੀ, ਗਗਨਜੀਤ ਸਿੰਘ ਵੀ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *