ਸ਼ਮਨੀਤ ਰਾਣਾ ਦੇ ਕੈਨੇਡਾ ’ਚ ਅਫਸਰ ਬਣਨ ’ਤੇ ਖੁਸ਼ੀ ਮਨਾਈ

ਨੈਸ਼ਨਲ ਟਾਈਮਜ਼ ਬਿਊਰੋ :- ਗੜ੍ਹਸ਼ੰਕਰ ਦੇ ਬੀਤ ਖ਼ੇਤਰ ਦੇ ਪਿੰਡ ਕਾਲੇਵਾਲ ਦਾ 23 ਸਾਲਾਂ ਨੌਜਵਾਨ ਸ਼ਮਨੀਤ ਰਾਣਾ ਹੈ ਜਿਹੜਾ ਕਿ ਅੱਜ ਕਨੇਡਾ ਦੀ ਧਰਤੀ ’ਤੇ ਯੂਥ ਸਰਵਿਸ ਆਫ਼ਿਸਰ ਵਜੋਂ ਤਾਇਨਾਤ ਹੋਇਆ, ਜਿਸਦੇ ਕਾਰਨ ਇਲਾਕੇ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਤੇ ਸ਼ਮਨੀਤ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਸ਼ਮਨੀਤ ਰਾਣਾ ਤੇ ਪਿਤਾ ਰਾਜੇਸ਼ ਰਾਣਾ ਅਤੇ ਮਾਤਾ ਨੀਨਾ ਰਾਣਾ ਨੇ ਦੱਸਿਆ ਕੀ 2019 ਵਿੱਚ ਉਨ੍ਹਾਂ ਦੇ ਪੁੱਤਰ ਨੇ ਕਾਲੇਵਾਲ ਬੀਤ ਤੋਂ ਕੈਨੇਡਾ ਵੱਲ ਕੁੰਚ ਕਰਕੇ ਉਚ ਸਿੱਖਿਆ ਦੀ ਸ਼ੁਰੂਆਤ ਕੀਤੀ ਤੇ ਕੁਝ ਸਾਲਾਂ ਚ ਉਸਨੇ ਕੈਨੇਡਾ ਪੁਲਿਸ ਵਿੱਚ ਭਰਤੀ ਹੋਕੇ ਉੱਥੇ ਦੀ ਨਾਗਰਿਕਤਾ ਹਾਸਿਲ ਕਰ ਲਈ। ਉਨ੍ਹਾਂ ਦੱਸਿਆ ਕਿ ਸ਼ਮਨੀਤ ਰਾਣਾ ਹੁਣ 2025 ਵਿੱਚ ਯੂਥ ਸਰਵਿਸ ਆਫ਼ਿਸਰ ਕਨੇਡਾ ਦੀ ਚਿਲਡਰਨ ਜੇਲ੍ਹ ਦੇ ਟੈਸਟ ਦੌਰਾਨ 90 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਉੱਚ ਅਧਿਕਾਰੀ ਦੇ ਪੱਦ ’ਤੇ ਨਿਯੁਕਤ ਹੋਇਆ ਹੈ। ਇਸ ਮੌਕੇ ਰਚਨਾ ਦੇਵੀ ਅਧਿਆਪਕ, ਰਾਣਾ ਬ੍ਰਿਜ ਸਿੰਘ, ਕਰਮੋ ਦੇਵੀ, ਪਰਸ਼ੋਤਮ ਸਿੰਘ, ਮਾਸਟਰ ਅਮਰੀਕ ਸਿੰਘ, ਡਾਕਟਰ ਜਸਵੀਰ ਸਿੰਘ ਆਦਿ ਹਾਜ਼ਰ ਸਨ।

By Rajeev Sharma

Leave a Reply

Your email address will not be published. Required fields are marked *