ਨੈਸ਼ਨਲ ਟਾਈਮਜ਼ ਬਿਊਰੋ :- ਖੰਨਾ ‘ਚ ਦੋਰਾਹਾ ਨੇੜੇ ਜੀ. ਟੀ. ਰੋਡ ‘ਤੇ ਭਿਆਨਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਖੜ੍ਹੇ ਟਿੱਪਰ ‘ਚ ਟਰਾਲੇ ਦੀ ਟੱਕਰ ਕਾਰਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜੀ. ਟੀ. ਰੋਡ ‘ਤੇ ਇਕ ਟਿੱਪਰ ਪਹਿਲਾਂ ਹੀ ਖੜ੍ਹਾ ਸੀ। ਟਿੱਪਰ ਚਾਲਕ ਇਸ ਦਾ ਟਾਇਰ ਬਦਲ ਰਿਹਾ ਸੀ। ਇਸ ਦੌਰਾਨ ਉਸ ‘ਚ ਇਕ ਟਰਾਲੇ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ।
ਇਹ ਹਾਦਸਾ ਇੰਨਾ ਭਿਆਨਕ ਸੀ ਕਿ ਟਿੱਪਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਟਰਾਲੇ ਦਾ ਡਰਾਈਵਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਅਤੇ ਟਰਾਲੇ ‘ਚ ਬੁਰੀ ਤਰ੍ਹਾਂ ਫਸ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਐੱਸ. ਐੱਸ. ਐੱਫ. ਮੌਕੇ ‘ਤੇ ਪਹੁੰਚੀ। ਐੱਸ. ਐੱਸ. ਐੱਫ. ਨੇ 2 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਟਰਾਲੇ ਦੇ ਡਰਾਈਵਰ ਨੂੰ ਬਾਹਰ ਕੱਢਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ।
