ਅੰਮ੍ਰਿਤਸਰ ਵਿੱਚ ਭਾਰੀ ਮੀਂਹ ਕਾਰਨ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਉਤੇ ਭਰਿਆ ਪਾਣੀ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿੱਚ ਅੱਜ ਸਵੇਰ ਤੋਂ ਸ਼ਹਿਰ ਵਿੱਚ ਹੋ ਰਹੀ ਲਗਾਤਾਰ ਤੇਜ਼ ਬਾਰਿਸ਼ ਕਾਰਨ ਦਰਬਾਰ ਸਾਹਿਬ ਜਾਂਦੇ ਰਸਤੇ ਜਲਮਗਨ ਹੋ ਗਏ ਹਨ। ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆ ਰਹੀ ਸੰਗਤ ਨੂੰ ਰਸਤੇ ਵਿਚ ਪਾਣੀ ਭਰਨ ਕਾਰਨ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ।

ਬਾਰਿਸ਼ ਨੇ ਗਰਮੀ ਨਾਲ ਪਰੇਸ਼ਾਨ ਲੋਕਾਂ ਨੂੰ ਕਾਫੀ ਰਾਹਤ ਵੀ ਦਿੱਤੀ। ਇਸ ਮੌਕੇ ਰਾਹਗੀਰ ਪਵਨ ਕੁਮਾਰ ਨੇ ਦੱਸਿਆ, “ਬਹੁਤ ਚੰਗਾ ਲੱਗ ਰਿਹਾ ਹੈ। ਪਿਛਲੇ ਦਿਨਾਂ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਬੇਹੱਦ ਗਰਮੀ ਸੀ। ਰੱਬ ਨੇ ਬੜੀ ਮਿਹਰ ਕੀਤੀ। ਹਾਲਾਂਕਿ ਬਾਰਿਸ਼ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ ਪਰ ਇਹ ਕੁਦਰਤੀ ਗੱਲ ਹੈ। ਪ੍ਰਸ਼ਾਸਨ ਆਪਣੀ ਕੋਸ਼ਿਸ਼ ਕਰ ਰਿਹਾ ਹੈ ਪਰ ਜਦੋਂ ਕੁਝ ਹੱਦ ਤੋਂ ਵੱਧ ਹੋ ਜਾਵੇ ਤਾਂ ਨੁਕਸਾਨ ਵੀ ਹੋ ਜਾਂਦੇ ਹਨ।”

ਦਰਬਾਰ ਸਾਹਿਬ ਦੀਆਂ ਸੜਕਾਂ ‘ਤੇ ਜਿੱਥੇ ਪਾਣੀ ਇਕੱਠਾ ਹੋਇਆ, ਉਥੇ ਟ੍ਰੈਫਿਕ ਵਿਭਾਗ ਦੀ ਟੀਮ ਤਾਇਨਾਤ ਕੀਤੀ ਹੋਈ ਹੈ। ਟ੍ਰੈਫਿਕ ਇੰਚਾਰਜ ਸਬ-ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ, “ਅਸੀਂ ਸੰਗਤ ਨੂੰ ਜਾਗਰੂਕ ਕਰ ਰਹੇ ਹਾਂ ਕਿ ਕਿਹੜੇ ਰਸਤੇ ਉੱਤੇ ਪਾਣੀ ਜ਼ਿਆਦਾ ਖੜ੍ਹਾ ਹੈ। ਉਨ੍ਹਾਂ ਨੂੰ ਸੁਰੱਖਿਅਤ ਰਸਤੇ ‘ਤੇ ਲੈ ਜਾ ਰਹੇ ਹਾਂ। ਸਾਡੀਆਂ ਟੀਮਾਂ ਰਿਲੀਜ਼ ਪੁਆਇੰਟਸ, ਪਾਰਕਿੰਗ ਅਤੇ ਹੈਰੀਟੇਜ ਸਟ੍ਰੀਟ ‘ਤੇ ਤਾਇਨਾਤ ਹਨ।

ਜੋ ਵੀ ਸੰਗਤ ਬਾਹਰੋਂ ਆ ਰਹੀ, ਉਨ੍ਹਾਂ ਨੂੰ ਦਰਬਾਰ ਸਾਹਿਬ ਬਾਰੇ ਜਾਣਕਾਰੀ ਦੇ ਰਹੇ ਹਾਂ ਅਤੇ ਉਨ੍ਹਾਂ ਦੀ ਸਹੂਲਤ ਲਈ ਕੰਮ ਕਰ ਰਹੇ ਹਾਂ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੇਵਾ ਵੀ ਹੈ ਤੇ ਸਗੋਂ ਸਾਡਾ ਫਰਜ਼ ਵੀ ਹੈ। ਟ੍ਰੈਫਿਕ ਟੀਮ ਵੱਲੋਂ ਸੰਗਤ ਦੀ ਸੁਰੱਖਿਆ ਅਤੇ ਆਸਾਨ ਆਵਾਜਾਈ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *