ਚੰਡੀਗੜ੍ਹ (ਗੁਰਪ੍ਰੀਤ ਸਿੰਘ): ਦਿੱਲੀ ਵਿਖੇ 14 ਦਿਸੰਬਰ ਨੂੰ ਹੋਣ ਵਾਲੀ ਰੈਲੀ ਵੋਟ ਚੋਰ ਗੱਦੀ ਛੱਡ ਨੂੰ ਲੈਕੇ ਮੈਡਮ ਨਵਜੋਤ ਕੌਰ ਸਿੱਧੂ ਨੂੰ ਹਾਈਕਮਾਂਡ ਵੱਲੋਂ ਸੱਦਾ ਦਿੱਤਾ ਗਿਆ ਹੈ। ਇਸਦੀ ਜਾਣਕਾਰੀ ਨਵਜੋਤ ਸਿੰਘ ਸਿੱਧੂ ਤੇ ਮੈਡਮ ਨਵਜੋਤ ਕੌਰ ਸਿੱਧੂ ਦੀ ਟੀਮ ਦੇ ਮੈਂਬਰ ਮਨਪ੍ਰੀਤ ਸਿੰਘ ਵਲੋਂ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਮੈਡਮ ਪਿ੍ਅੰਕਾ ਗਾਂਧੀ ਵਲੋਂ ਮੈਡਮ ਨਵਜੋਤ ਕੌਰ ਸਿੱਧੂ ਨੂੰ ਰੈਲੀ ਵਿਚ ਪਹੁੰਚਣ ਲਈ ਸੱਦਾ ਲਾਇਆ ਗਿਆ। ਮੈਡਮ ਨਵਜੋਤ ਕੌਰ ਸਿੱਧੂ ਕਲ ਗੱਡੀਆਂ ਦਾ ਇਕ ਵੱਡਾ ਕਾਫ਼ਲਾ ਲੈ ਕੇ ਭਾਜਪਾ ਦੇ ਖਿਲਾਫ ਮੋਰਚਾਬੰਦੀ ਕਰਨ ਲਈ ਪਹੁੰਚ ਰਹੇ ਹਨ। ਅੱਜ ਨਵਜੋਤ ਸਿੰਘ ਸਿੱਧੂ ਹੀ ਇਕੋ ਆਗੂ ਹੀ ਹੈ ਹੋ ਪੰਜਾਬ ਨੂੰ ਮੁੜ ਬੁਲੰਦੀਆਂ ਤੇ ਲੈਕੇ ਜਾ ਸਕਦਾ ਹੈ।
