ਅਮਰੀਕਾ ‘ਚ ਹਿੰਦੂ ਮੰਦਰ ’ਤੇ ਇੱਟਾਂ ਨਾਲ ਹਮਲਾ

ਰਾਜੀਵ ਸ਼ਰਮਾ :- ਅਮਰੀਕਾ ਦੇ ਓਹਾਇਓ ਸੂਬੇ ਦੇ ਰਿਚਮੰਡ ਹਾਈਟਸ ਇਲਾਕੇ ਵਿੱਚ ਸਥਿਤ ਸ਼੍ਰੀ ਸਵਾਮੀਨਾਰਾਇਣ ਹਿੰਦੂ ਮੰਦਰ ਵਡਤਾਲਧਾਮ ’ਤੇ ਇੱਟਾਂ ਨਾਲ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ (CoHNA) ਮੁਤਾਬਕ ਸ਼ੁੱਕਰਵਾਰ ਦੁਪਹਿਰ ਜਦੋਂ ਮੰਦਰ ਅੰਦਰ ਪੁਜਾਰੀ ਅਤੇ ਸ਼ਰਧਾਲੂ ਮੌਜੂਦ ਸਨ, ਉਸ ਸਮੇਂ ਇੱਟਾਂ ਮਾਰ ਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਗਏ।

ਪੁਲਿਸ ਤੋਂ ਜਲਦ ਕਾਰਵਾਈ ਦੀ ਮੰਗ

CoHNA ਨੇ ਰਿਚਮੰਡ ਹਾਈਟਸ ਦੀ ਮੇਅਰ ਕਿਮ ਥਾਮਸ ਅਤੇ ਸਥਾਨਕ ਪੁਲਿਸ ਨੂੰ ਘਟਨਾ ਦਾ ਨੋਟਿਸ ਲੈਣ ਤੇ ਦੋਸ਼ੀ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਹਾਲੇ ਤੱਕ ਕਿਸੇ ਸ਼ੱਕੀ ਦੀ ਪਛਾਣ ਜਾਂ ਗ੍ਰਿਫ਼ਤਾਰੀ ਦੀ ਜਾਣਕਾਰੀ ਨਹੀਂ ਮਿਲੀ।

ਹਮਲੇ ਦੇ ਕਾਰਨ ਬਾਰੇ ਸਥਿਤੀ ਸਪੱਸ਼ਟ ਨਹੀਂ

ਸੰਗਠਨ ਨੇ ਘਟਨਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ, ਪਰ ਹਮਲੇ ਪਿੱਛੇ ਧਾਰਮਿਕ ਕਾਰਨ ਹੋਣ ਦੀ ਅਜੇ ਪੁਸ਼ਟੀ ਨਹੀਂ ਹੋਈ। ਇਹ ਘਟਨਾ ਅਕਤੂਬਰ ਵਿੱਚ ਮਨਾਏ ਜਾ ਰਹੇ ਹਿੰਦੂ ਹੈਰੀਟੇਜ ਮਹੀਨੇ ਅਤੇ ਨਵਰਾਤਰੀ ਤੋਂ ਪਹਿਲਾਂ ਵਾਪਰੀ ਹੈ।

By Rajeev Sharma

Leave a Reply

Your email address will not be published. Required fields are marked *