ਹਿਸਾਰ ਏਅਰਪੋਰਟ ਨੂੰ ਉਡਾਣ ਦੀ ਮਨਜ਼ੂਰੀ, ਹੁਣ ਜੰਮੂ-ਅਯੋਧਿਆ ਸਮੇਤ ਕਈ ਸ਼ਹਿਰਾਂ ਲਈ ਉਡਾਣਾਂ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਹਿਸਾਰ ‘ਚ ਬਣੇ ਮਹਾਰਾਜਾ ਅਗ੍ਰਸੈਨ ਏਅਰਪੋਰਟ ਨੂੰ ਹੁਣ ਹਵਾਈ ਜਹਾਜ਼ ਉਡਾਣ ਦੀ ਇਜਾਜ਼ਤ ਮਿਲ ਗਈ ਹੈ। ਨਾਗਰਿਕ ਉਡਾਣ ਵਿਭਾਗ (DGCA) ਨੇ ਇਸ ਲਈ ਲਾਇਸੈਂਸ ਜਾਰੀ ਕਰ ਦਿੱਤਾ ਹੈ। ਹੁਣ ਹਿਸਾਰ ਤੋਂ ਚੰਡੀਗੜ੍ਹ, ਅਯੋਧਿਆ, ਅਹਿਮਦਾਬਾਦ, ਜੈਪੁਰ ਅਤੇ ਜੰਮੂ ਲਈ ਹਵਾਈ ਉਡਾਣਾਂ ਸ਼ੁਰੂ ਹੋਣਗੀਆਂ।

ਇਸ ਸਮੰਦ ਵਿੱਚ ਸਰਕਾਰ ਅਤੇ ਏਜੰਸੀ ਵਿਚਕਾਰ ਸਮਝੌਤਾ ਹੋ ਚੁਕਾ ਹੈ। ਪਹਿਲੇ ਪੜਾਅ ਵਿੱਚ 70 ਸੀਟਾਂ ਵਾਲੇ ਵਿਮਾਨ ਚਲਾਏ ਜਾਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ ਦੇ ਪਹਿਲੇ ਹਫ਼ਤੇ ਤੱਕ ਅਯੋਧਿਆ ਲਈ ਉਡਾਣ ਸ਼ੁਰੂ ਹੋ ਜਾਵੇਗੀ। ਏਅਰਪੋਰਟ ਤੇ 10 ਹਜ਼ਾਰ ਫੁੱਟ ਲੰਬਾ ਰਨਵੇਅ ਅਤੇ ਟੈਕਸੀ-ਵੇ ਬਣਕੇ ਤਿਆਰ ਹੈ।

ਮੁੱਖ ਮੰਤਰੀ ਨਾਯਬ ਸਿੰਘ ਸੈਣੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਹਰਿਆਣਾ ਦੇ ਪਹਿਲੇ ਏਅਰਪੋਰਟ ਨੂੰ ਉਡਾਣ ਦੀ ਇਜਾਜ਼ਤ ਮਿਲ ਚੁੱਕੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨਾਗਰਿਕ ਉਡਾਣ ਮੰਤਰਾਲੇ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਵਧਾਈ ਦਿੱਤੀ।

ਇਹ ਲਾਇਸੈਂਸ ਮਿਲਣ ਵਿੱਚ ਲੰਮਾ ਸਮਾਂ ਲੱਗਾ। ਪਹਿਲਾਂ ਦੋ ਵਾਰ DGCA ਨੇ ਆਖਰੀ ਜਾਂਚ ਦੌਰਾਨ 44 ਐਤਰਾਜ਼ ਲਗਾਏ ਸਨ। ਇਹ ਸਭ ਦੂਰ ਕਰਨ ਤੋਂ ਬਾਅਦ ਦੁਬਾਰਾ ਅਰਜ਼ੀ ਲਾਈ ਗਈ, ਜਿਸਨੂੰ ਹੁਣ ਮਨਜ਼ੂਰੀ ਮਿਲ ਗਈ ਹੈ।

By Balwinder Singh

Leave a Reply

Your email address will not be published. Required fields are marked *