ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਕਰਕੇ ਰਮਾਇਣ ਦੇ ਰਚਨਾਹਾਰੇ ਭਗਵਾਨ ਰਿਸ਼ੀ ਵਾਲਮੀਕਿ ਦੀ ਮੂਰਤੀ ਦੀ ਇਟਲੀ ਵਿੱਚ ਸਥਾਪਿਨਾ ਕੀਤੀ ਗਈ ਹੈ। ਭਾਰਤ ਅਤੇ ਇਟਲੀ ਸਰਕਾਰ ਦੇ ਸਾਂਝੇ ਉੱਦਮਾਂ ਤਹਿਤ ਇਟਲੀ ਦੇ ਸ਼ਹਿਰ “ਕੰਮਪਰਤੋਦਓ (ਮਾਰਕੇ) ਦੀ ਨਗਰ ਨਿਗਮ ਦੇ ਦਫ਼ਤਰ ਵਿਖੇ ਭਗਵਾਨ ਵਾਲਮੀਕਿ ਦੀ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਇਟਲੀ ਵਿੱਚ ਭਾਰਤੀ ਰਾਜਦੂਤ ਵਾਣੀ ਰਾਓ, ਸਥਾਨਿਕ ਮੇਅਰ ਮਾਸੀਮਿਲਿਆਨੋ ਮਿਕੂਚੀ ਅਤੇ ਉੱਪ ਰਾਜਦੂਤ ਸ੍ਰੀ ਅਮਰਾਰਾਮ ਗੁੱਜਰ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ।
ਦੱਸਣਯੋਗ ਹੈ ਭਾਰਤੀ ਅੰਬੈਸੀ ਰੋਮ ਦੇ ਅਧਿਕਾਰੀਆਂ ਦੇ ਸਲਾਹ੍ਹਣਯੋਗ ਉਪਰਾਲਿਆਂ ਸਦਕਾ ਹੀ ਇਹ ਕਾਰਜ ਨੇਪਰੇ ਚੜਿਆ ਹੈ। ਭਗਵਾਨ ਵਾਲਮੀਕਿ ਦੀ ਮੂਰਤੀ ਭਾਰਤ ਸਰਕਾਰ ਦੁਆਰਾ ਤਿਆਰ ਕਰਕੇ ਇਟਲੀ ਭੇਜੀ ਗਈ ਹੈ ਅਤੇ ਕਮੂਨੇ ਦੀ ਕੰਪਰਤੋਦਓ ਵਿਖੇ ਸਥਾਪਿਨਾ ਕਰਨ ਮੌਕੇ ਬਹੁਤ ਸਾਰੇ ਭਾਰਤੀ ਨੁਮਾਇੰਦਿਆਂ ਤੋਂ ਇਲਾਵਾ ਸਥਾਨਿਕ ਸ਼ਹਿਰ ਦੇ ਨਿਵਾਸੀ ਪੁਲਿਸ ਅਧਿਕਾਰੀ ਉਚੇਚੇ ਤੌਰ ‘ਤੇ ਮੌਜੂਦ ਸਨ। ਦੱਸਣਯੋਗ ਹੈ ਕਿ ਭਾਰਤ ਸਰਕਾਰ ਅਤੇ ਰੋਮ ਸਥਿਤ ਅੰਬੈਸੀ ਅਧਿਕਾਰੀਆਂ ਦੇ ਸਹਿਯੋਗ ਤੋ ਬਿਨਾਂ ਇਹ ਕਾਰਜ ਅਸੰਭਵ ਹੀ ਨਹੀਂ ਸਗੋਂ ਮੁਸ਼ਕਲ ਵੀ ਸੀ। ਇਸ ਕਾਰਜ ਨੂੰ ਨੇਪਰੇ ਚੜਾਉਣ ਲਈ ਦੋਹਾ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਨਿਭਾਈ ਭੂਮਿਕਾ ਸਲਾਹੁਣਯੋਗ ਹੈ।