Italy

ਇਟਲੀ ਦੇ ਗੁਰਦੁਆਰੇ ਦੇ ਬਾਹਰ ਗੋਲੀਬਾਰੀ, ਦੋ ਭਾਰਤੀ ਮੂਲ ਦੇ ਵਿਅਕਤੀਆਂ ਦੀ ਮੌਤ

ਇਟਲੀ ਦੇ ਗੁਰਦੁਆਰੇ ਦੇ ਬਾਹਰ ਗੋਲੀਬਾਰੀ, ਦੋ ਭਾਰਤੀ ਮੂਲ ਦੇ ਵਿਅਕਤੀਆਂ ਦੀ ਮੌਤ

ਰੋਮ/ਕੋਵੋ (ਇਟਲੀ)/ਨਵੀਂ ਦਿੱਲੀ (ਨੈਸ਼ਨਲ ਟਾਈਮਜ਼ ਬਿਊਰੋ) : ਇੱਕ ਦੁਖਦਾਈ ਘਟਨਾ ਵਿੱਚ, ਉੱਤਰੀ ਇਟਲੀ ਦੇ ਸ਼ਹਿਰ ਕੋਵੋ ਵਿੱਚ ਸ਼ੁੱਕਰਵਾਰ ਦੇਰ ਰਾਤ ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਬਰਗਾਮੋ ਦੇ ਇੱਕ ਉਦਯੋਗਿਕ ਖੇਤਰ ਵਿੱਚ ਸਥਿਤ ਮਾਤਾ ਸਾਹਿਬ ਕੌਰ ਜੀ ਗੁਰਦੁਆਰੇ ਦੇ ਬਾਹਰ ਵਾਪਰੀ, ਜਿੱਥੇ ਅਗਲੇ ਦਿਨ ਇੱਕ ਵਿਸਾਖੀ ਸਮਾਰੋਹ ਹੋਣਾ ਸੀ। ਮ੍ਰਿਤਕਾਂ ਦੀ ਪਛਾਣ 48 ਸਾਲਾ ਰਜਿੰਦਰ ਸਿੰਘ ਅਤੇ 48 ਸਾਲਾ ਗੁਰਮੀਤ ਸਿੰਘ ਵਜੋਂ ਹੋਈ ਹੈ। ਰਜਿੰਦਰ ਸਿੰਘ ਕੋਵੋ ਵਿੱਚ ਰਹਿੰਦਾ ਸੀ, ਜਦੋਂ ਕਿ ਗੁਰਮੀਤ ਸਿੰਘ ਨੇੜਲੇ ਅਗਨਾਡੇਲੋ ਖੇਤਰ ਦਾ ਰਹਿਣ ਵਾਲਾ ਸੀ। ਚਸ਼ਮਦੀਦਾਂ ਦੇ ਅਨੁਸਾਰ, ਜਿਵੇਂ ਹੀ ਦੋਵੇਂ ਗੁਰਦੁਆਰੇ ਤੋਂ ਬਾਹਰ ਨਿਕਲੇ,…
Read More
ਇਟਲੀ ਚ ਬਰਨਾਲਾ ਦੀ ਧੀ ਨੇ ਚਮਕਾਇਆ ਦੇਸ਼ ਦਾ ਨਾਮ

ਇਟਲੀ ਚ ਬਰਨਾਲਾ ਦੀ ਧੀ ਨੇ ਚਮਕਾਇਆ ਦੇਸ਼ ਦਾ ਨਾਮ

ਨੈਸ਼ਨਲ ਟਾਈਮਜ਼ ਬਿਊਰੋ :- ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਬਹੁਤ ਮਿਹਨਤ ਨਾਲ ਕਾਮਯਾਬੀ ਦੇ ਝੰਡੇ ਗੱਡੇ ਹਨ। ਉਸ ਵਿੱਚ ਵਿੱਦਿਆ ਦਾ ਵਧੇਰੇ ਯੋਗਦਾਨ ਰਿਹਾ ਹੈ। ਇਟਲੀ ਵਿੱਚ ਵੀ ਪੰਜਾਬੀ ਬੱਚੇ ਜਿਸ ਤਰ੍ਹਾਂ ਚੰਗੇ ਅੰਕ ਪ੍ਰਾਪਤ ਕਰਕੇ ਵਿੱਦਿਅਕ ਖੇਤਰ ਵਿੱਚ ਰਿਕਾਰਡ ਪ੍ਰਾਪਤ ਕਰ ਰਹੇ ਹਨ, ਉਸ ਤੋਂ ਗੋਰੇ ਵੀ ਹੈਰਾਨ ਹਨ। ਅਜਿਹਾ ਹੀ ਇੱਕ ਝੰਡਾ ਗੱਡਿਆ ਹੈ, ਬਰਨਾਲਾ ਜ਼ਿਲ੍ਹੇ ਨਾਲ ਸੰਬੰਧਤ ਪੰਜਾਬ ਦੀ ਧੀ ਕੋਮਲਪ੍ਰੀਤ ਕੌਰ ਖਹਿਰਾ ਨੇ, ਜਿਸਨੇ ਇਕਨੋਮਿਕਸ ਮਾਰਕੀਟਿੰਗ ਦੀ ਡਿਗਰੀ 96% ਨੰਬਰ ਨਾਲ ਹਾਸਲ ਕੀਤੀ ਹੈ।  ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਲੜਕੀ ਦੇ ਚਾਚਾ ਸ੍ਰ. ਭੁਪਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਸਾਡੀ ਧੀ ਕੋਮਲਪ੍ਰੀਤ ਕੌਰ ਖਹਿਰਾ 22 ਸਾਲ,…
Read More
ਇਟਲੀ ’ਚ ਚਾਰ ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ; ਕੰਮ ’ਤੇ ਜਾ ਰਹੇ ਸੀ ਨੌਜਵਾਨ

ਇਟਲੀ ’ਚ ਚਾਰ ਪੰਜਾਬੀ ਨੌਜਵਾਨਾਂ ਦੀ ਭਿਆਨਕ ਸੜਕ ਹਾਦਸੇ ’ਚ ਮੌਤ; ਕੰਮ ’ਤੇ ਜਾ ਰਹੇ ਸੀ ਨੌਜਵਾਨ

ਨੈਸ਼ਨਲ ਟਾਈਮਜ਼ ਬਿਊਰੋ :- ਇਟਲੀ ’ਚ ਵਾਪਰੇ ਇੱਕ ਭਿਆਨਕ ਹਾਦਸੇ ’ਚ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸੜਕ ਹਾਦਸੇ ’ਚ ਚਾਰ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ’ਚ 5 ਨੌਜਵਾਨ ਜ਼ਖਮੀ ਵੀ ਹੋਏ ਹਨ। ਕਾਰ ਸਵਾਰ ਪੰਜਾਬੀ ਨੌਜਵਾਨਾਂ ਨੂੰ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਕਾਰਨ ਮੌਕੇ ’ਤੇ ਹੀ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।  ਦੱਸ ਦਈਏ ਕਿ ਇਨ੍ਹਾਂ ਵਿੱਚੋਂ ਤਿੰਨ ਜਲੰਧਰ ਜ਼ਿਲ੍ਹੇ ਤੇ ਚੌਥਾ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਘੋੜਾਵਾਹੀ, ਸੁਰਜੀਤ ਸਿੰਘ ਪਿੰਡ ਮੇਦਾ (ਜਲੰਧਰ), ਮਨੋਜ ਕੁਮਾਰ ਵਾਸੀ ਆਦਮਪੁਰ…
Read More
…ਤਾਂ ਛੱਡ ਦਿਓ ਇਟਲੀ! ਡਿਪਟੀ PM ਨੇ ਪ੍ਰਵਾਸੀਆਂ ਨੂੰ ਦਿੱਤੀ ਸਖਤ ਚਿਤਾਵਨੀ

…ਤਾਂ ਛੱਡ ਦਿਓ ਇਟਲੀ! ਡਿਪਟੀ PM ਨੇ ਪ੍ਰਵਾਸੀਆਂ ਨੂੰ ਦਿੱਤੀ ਸਖਤ ਚਿਤਾਵਨੀ

ਰੋਮ : ਇਟਲੀ ਦੇ ਉਪ-ਪ੍ਰਧਾਨ ਮੰਤਰੀ ਮੈਤਿਓ ਸਲਵੀਨੀ ਨੇ ਇਟਲੀ 'ਚ ਵੱਧ ਰਹੀ ਇਸਲਾਮਿਕ ਕੱਟੜਤਾ ਦੇ ਵਿਰੁੱਧ ਇੱਕ ਜਨਕਤ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਹੁਤੇ ਇਸਲਾਮੀ ਪ੍ਰਵਾਸੀਆਂ ਨੂੰ ਇਟਲੀ ਦਾ ਸੱਭਿਆਚਾਰ ਪੰਸਦ ਨਹੀਂ, ਇਨ੍ਹਾਂ ਨੂੰ ਦਿਨ-ਤਿਉਹਾਰ ਪੰਸਦ ਨਹੀ, ਲੋਕਾਂ ਦਾ ਪ੍ਰਾਰਥਨਾ ਕਰਨਾ ਤੇ ਪ੍ਰੰਪਰਾਵਾਂ ਆਦਿ ਵੀ ਪੰਸਦ ਨਹੀਂ ਫਿਰ ਕਿਉਂ ਇਹ ਲੋਕ ਇਟਲੀ ਵਿੱਚ ਕੰਮ ਕਰਨਾ ਚਾਹੁੰਦੇ ਹਨ। ਇਨ੍ਹਾਂ ਨੂੰ ਉਸ ਦੇਸ਼ ਵਿੱਚ ਨਹੀਂ ਰਹਿਣਾ ਚਾਹੀਦਾ ਜਿੱਥੋਂ ਦੇ ਸੱਭਿਆਚਾਰ ਤੇ ਪ੍ਰਾਪੰਰਾਵਾਂ ਨੂੰ ਮੰਨਣ ਵਿੱਚ ਇਲਸਾਮੀ ਪ੍ਰਵਾਸੀਆਂ ਨੂੰ ਗੁਨਾਹ ਲੱਗਦਾ ਹੋਵੇ। ਸਲਵੀਨੀ ਨੇ ਇਸ ਵਰਤਾਰੇ ਨੂੰ ਇਸਲਾਮਿਕ ਅੱਤਵਾਦ ਕਿਹਾ ਹੈ ਤੇ ਨਾਲ ਹੀ ਉਨ੍ਹਾਂ ਇਸਲਾਮੀਆਂ ਨੂੰ ਇਟਲੀ ਤੋਂ ਚਲੇ ਜਾਣ ਦੀ…
Read More
ਘਰ ਦੀ ਗਰੀਬੀ ਦੂਰ ਕਰਨ ਗਿਆ ਸੀ ਇਟਲੀ, ਜੰਗਲ ‘ਚ ਮਿਲੀ ਲਾਸ਼, ਹੁਣ ਮਾਂ ਬਾਪ ਨੂੰ ਚਾਹੀਦੀ ਆਖਰੀ ਝਲਕ

ਘਰ ਦੀ ਗਰੀਬੀ ਦੂਰ ਕਰਨ ਗਿਆ ਸੀ ਇਟਲੀ, ਜੰਗਲ ‘ਚ ਮਿਲੀ ਲਾਸ਼, ਹੁਣ ਮਾਂ ਬਾਪ ਨੂੰ ਚਾਹੀਦੀ ਆਖਰੀ ਝਲਕ

ਨੈਸ਼ਨਲ ਟਾਈਮਜ਼ ਬਿਊਰੋ :- ਚੰਗਾ ਭਵਿੱਖ ਅਤੇ ਘਰ ਦੀ ਗਰੀਬੀ ਦੂਰ ਕਰਨ ਲਈ ਅਕਸਰ ਹੀ ਪੰਜਾਬ ਤੋਂ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰ ਵਿਦੇਸ਼ਾਂ ਵਿੱਚ ਜਦੋਂ ਕੋਈ ਅਣਹੋਣੀ ਵਰਤ ਜਾਂਦੀ ਹੈ ਤਾਂ ਉਸਦੇ ਪਿੱਛੇ ਪਰਿਵਾਰ ਦਾ ਹਾਲਾਤ ਬੜੇ ਖਰਾਬ ਹੁੰਦੇ ਹਨ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਜਿਲੇ ਦੇ ਪਿੰਡ ਸਲੇਮਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ 30 ਸਾਲਾ ਨੌਜਵਾਨ ਜਿਸ ਦਾ ਨਾਮ ਸੰਦੀਪ ਸੈਣੀ ਸੀ ਜੋ ਘਰ ਦੀ ਗਰੀਬੀ ਦੂਰ ਕਰਨ ਲਈ ਅੱਜ ਤੋਂ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ ਪਰ ਬੀਤੀ ਤਿੰਨ ਤਰੀਕ ਨੂੰ ਸੰਦੀਪ ਦੀ ਮੌਤ ਦੀ ਖਬਰ ਆਈ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਸੰਦੀਪ…
Read More
ਭਾਰਤ ਸਰਕਾਰ ਦਾ ਇਤਿਹਾਸਕ ਫ਼ੈਸਲਾ, ਇਟਲੀ ”ਚ ਭਗਵਾਨ ਵਾਲਮੀਕਿ ਦੀ ਮੂਰਤੀ ਦੀ ਸਥਾਪਨਾ

ਭਾਰਤ ਸਰਕਾਰ ਦਾ ਇਤਿਹਾਸਕ ਫ਼ੈਸਲਾ, ਇਟਲੀ ”ਚ ਭਗਵਾਨ ਵਾਲਮੀਕਿ ਦੀ ਮੂਰਤੀ ਦੀ ਸਥਾਪਨਾ

ਨੈਸ਼ਨਲ ਟਾਈਮਜ਼ ਬਿਊਰੋ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ ਸੋਚ ਕਰਕੇ ਰਮਾਇਣ ਦੇ ਰਚਨਾਹਾਰੇ ਭਗਵਾਨ ਰਿਸ਼ੀ ਵਾਲਮੀਕਿ ਦੀ ਮੂਰਤੀ ਦੀ ਇਟਲੀ ਵਿੱਚ ਸਥਾਪਿਨਾ ਕੀਤੀ ਗਈ ਹੈ। ਭਾਰਤ ਅਤੇ ਇਟਲੀ ਸਰਕਾਰ ਦੇ ਸਾਂਝੇ ਉੱਦਮਾਂ ਤਹਿਤ ਇਟਲੀ ਦੇ ਸ਼ਹਿਰ “ਕੰਮਪਰਤੋਦਓ (ਮਾਰਕੇ) ਦੀ ਨਗਰ ਨਿਗਮ ਦੇ ਦਫ਼ਤਰ ਵਿਖੇ ਭਗਵਾਨ ਵਾਲਮੀਕਿ ਦੀ ਮੂਰਤੀ ਤੋਂ ਪਰਦਾ ਹਟਾਉਣ ਦੀ ਰਸਮ ਇਟਲੀ ਵਿੱਚ ਭਾਰਤੀ ਰਾਜਦੂਤ ਵਾਣੀ ਰਾਓ, ਸਥਾਨਿਕ ਮੇਅਰ ਮਾਸੀਮਿਲਿਆਨੋ ਮਿਕੂਚੀ ਅਤੇ ਉੱਪ ਰਾਜਦੂਤ ਸ੍ਰੀ ਅਮਰਾਰਾਮ ਗੁੱਜਰ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ।  ਦੱਸਣਯੋਗ ਹੈ ਭਾਰਤੀ ਅੰਬੈਸੀ ਰੋਮ ਦੇ ਅਧਿਕਾਰੀਆਂ ਦੇ ਸਲਾਹ੍ਹਣਯੋਗ ਉਪਰਾਲਿਆਂ ਸਦਕਾ ਹੀ ਇਹ ਕਾਰਜ ਨੇਪਰੇ ਚੜਿਆ ਹੈ। ਭਗਵਾਨ ਵਾਲਮੀਕਿ ਦੀ ਮੂਰਤੀ ਭਾਰਤ ਸਰਕਾਰ…
Read More
ਇਟਲੀ ਦੇ ਸਮੁੰਦਰੀ ਕਿਨਾਰਿਆਂ ਤੇ ਲੱਗੀਆਂ ਤੀਆਂ ਦੀਆਂ ਰੌਣਕਾਂ

ਇਟਲੀ ਦੇ ਸਮੁੰਦਰੀ ਕਿਨਾਰਿਆਂ ਤੇ ਲੱਗੀਆਂ ਤੀਆਂ ਦੀਆਂ ਰੌਣਕਾਂ

ਨੈਸ਼ਨਲ ਟਾਈਮਜ਼ ਬਿਊਰੋ :- ਰੋਜ਼ਗਾਰ ਦੀ ਖਾਤਿਰ ਵਿਦੇਸ਼ਾਂ ਵਿੱਚ ਜਾ ਵਸੇ ਪੰਜਾਬੀ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨਾਲ ਧੁਰ ਅੰਦਰ ਤੱਕ ਜੁੜੇ ਹੋਏ ਹਨ। ਪੰਜਾਬੀ ਜਿੱਥੇ ਵੀ ਜਾ ਵੱਸੇ ਨੇ ਉੱਥੇ ਦੂਜਾ ਪੰਜਾਬ ਵਸਾਉਣ ਵਿੱਚ ਵੀ ਕਾਮਯਾਬ ਹੋਏ ਹਨ। ਸਾਉਣ ਦੇ ਮਹੀਨੇ ਨੂੰ ਧੀਆਂ, ਧਿਆਣੀਆਂ ਦਾ ਮਹੀਨਾ ਕਰਕੇ ਆਖਿਆ ਜਾਂਦਾ ਹੈ। ਪੁਰਾਤਨ ਸਮਿਆਂ ਵਿੱਚ ਇਸ ਮਹੀਨੇ ਕੁੜੀਆਂ ਇਕੱਠੀਆ ਹੋਕੇ ਪਿੱਪਲਾਂ ਨਾਲ ਪੀਂਘਾਂ ਝੂਟਕੇ ਪੇਕੇ ਆਉਣ ਦੀ ਖ਼ੁਸ਼ੀ ਮਨਾਉਂਦੀਆਂ ਸਨ ਤੇ ਹੁਣ ਰੰਗਲੇ ਪੰਜਾਬ ਤੋਂ ਦੂਰ ਬੈਠੀਆਂ ਪੰਜਾਬਣ ਮੁਟਿਆਰਾਂ ਵਿਦੇਸ਼ੀ ਧਰਤੀ 'ਤੇ ਤੀਆਂ ਦੇ ਤਿਉਹਾਰ ਨੂੰ ਇੱਕ ਮੇਲੇ ਵਾਂਗ ਮਨਾਉਂਦੀਆਂ ਆਪਣੇ ਦੇਸ਼ ਪੰਜਾਬ ਅਤੇ ਪੇਕੇ ਪਿੰਡ ਦੀ ਸੁੱਖ ਮਨਾਉਂਦੀਆਂ ਹਨ। ਇਤਿਹਾਸਕ…
Read More

ਇਟਲੀ ਦੀ ਕੰਪਨੀ iMoon ਭਾਰਤ ”ਚ ਬਣਾਏਗੀ ਆਪਣਾ ਪਹਿਲਾ ਅੰਤਰਰਾਸ਼ਟਰੀ ਉਤਪਾਦਨ ਕੇਂਦਰ

ਨੈਸ਼ਨਲ ਟਾਈਮਜ਼ ਬਿਊਰੋ :- ਭੋਜਨ ਅਤੇ ਫੈਸ਼ਨ ਰੀਟੇਲ ਸੈਕਟਰ ਲਈ ਵਿਸ਼ੇਸ਼ ਰੂਪ ਨਾਲ ਲਾਈਟਿੰਗ ਹੱਲ ਪ੍ਰਦਾਨ ਕਰਨ ਵਾਲੀ ਇਟਲੀ ਦੀ ਪ੍ਰਸਿੱਧ ਕੰਪਨੀ iMoon Lighting ਹੁਣ ਭਾਰਤ 'ਚ ਆਪਣੀ ਮੌਜੂਦਗੀ ਵਧਾਉਣ ਜਾ ਰਹੀ ਹੈ। ਕੰਪਨੀ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਉਤਪਾਦਨ ਕੇਂਦਰ ਭਾਰਤ ਵਿੱਚ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਭਾਰਤ ਦੇ ਵਪਾਰ ਅਤੇ ਉਦਯੋਗ ਮੰਤਰੀ ਪਿਯੂਸ਼ ਗੋਯਲ ਅਤੇ iMoon ਦੇ ਉੱਚ ਅਧਿਕਾਰੀਆਂ ਵਿਚਕਾਰ ਇਟਲੀ ਦੌਰੇ ਦੌਰਾਨ ਹੋਈ ਇਕ ਅਹੰਕਾਰਪੂਰਕ ਮੀਟਿੰਗ ਤੋਂ ਬਾਅਦ ਕੀਤਾ ਗਿਆ। ਕੰਪਨੀ ਦੇ ਅੰਤਰਰਾਸ਼ਟਰੀ ਵਿਕਰੀ ਨਿਰਦੇਸ਼ਕ ਪਿਅਰਲੁਈਗੀ ਗੁਸਮਾਨੀ ਨੇ ਕਿਹਾ, "ਇਹ ਪਹਿਲੀ ਵਾਰ ਹੈ ਕਿ iMoon ਇਟਲੀ ਤੋਂ ਬਾਹਰ ਕਿਸੇ ਹੋਰ ਦੇਸ਼ ਵਿਚ ਉਤਪਾਦਨ ਯੂਨਿਟ ਲਾ…
Read More
ਇਟਲੀ ਦੇ ਸ਼ਹਿਰ ਲਵੀਨੀਉ ”ਚ ਮਨਾਇਆ ਗਿਆ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਦਿਹਾੜਾ

ਇਟਲੀ ਦੇ ਸ਼ਹਿਰ ਲਵੀਨੀਉ ”ਚ ਮਨਾਇਆ ਗਿਆ ਗੁਰੂ ਅਮਰ ਦਾਸ ਜੀ ਦਾ ਪ੍ਰਕਾਸ਼ ਦਿਹਾੜਾ

ਨੈਸ਼ਨਲ ਟਾਈਮਜ਼ ਬਿਊਰੋ :- ਤੀਸਰੀ ਪਾਤਸ਼ਾਹੀ ਧੰਨ ਧੰਨ ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਇੱਥੋਂ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਸਿੰਘ ਸਭਾ ਲਵੀਨੀਉ ਵਿਖੇ ਤਿੰਨ ਰੋਜਾ ਗੁਰਮਤਿ ਸਮਾਗਮਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਤੋਂ ਉਚੇਚੇ ਤੌਰ 'ਤੇ ਪੁੱਜੇ ਵਿਦਵਾਨ ਢਾਡੀ ਜਤਿੰਦਰ ਸਿੰਘ ਜੀ ਨੂਰਪੁਰੀ ਦੇ ਜੱਥੇ ਦੁਆਰਾ ਆਈਆਂ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ ਗਿਆ ਅਤੇ ਗੁਰੂ ਸਾਹਿਬ ਜੀ ਦੀ ਜੀਵਨੀ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੇ ਦੂਰ ਦੁਰਾਡੇ ਤੋਂ ਪਹੁੰਚ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦਿਆਂ ਹੋਇਆਂ ਆਪਣਾ ਜੀਵਨ ਸਫਲਾ ਬਣਾਉਂਦਿਆ ਹੋਇਆਂ ਤਿੰਨੋਂ…
Read More
ਇਟਲੀ ‘ਚ ਪੰਜਾਬ ਦੀਆਂ ਦੋ ਧੀਆਂ ਨੇ ਚਮਕਾਇਆ ਭਾਰਤ ਦਾ ਨਾਮ, ਡਿਗਰੀ ਹਾਸਲ ਕਰ ਕੇ ਬਣੀਆਂ ਮਿਸਾਲ

ਇਟਲੀ ‘ਚ ਪੰਜਾਬ ਦੀਆਂ ਦੋ ਧੀਆਂ ਨੇ ਚਮਕਾਇਆ ਭਾਰਤ ਦਾ ਨਾਮ, ਡਿਗਰੀ ਹਾਸਲ ਕਰ ਕੇ ਬਣੀਆਂ ਮਿਸਾਲ

ਨੈਸ਼ਨਲ ਟਾਈਮਜ਼ ਬਿਊਰੋ :- ਇਟਲੀ 'ਚ 2 ਪੰਜਾਬ ਦੀਆਂ ਧੀਆਂ ਰਣਧੀਰ ਕੌਰ ਕਟਾਰੀਆ ਤੇ ਦਪਿੰਦਰ ਕੌਰ ਨੇ ਵੱਖ-ਵੱਖ  ਵਿੱਦਿਆਦਕ ਖੇਤਰਾਂ ਕਾਮਯਾਬੀ ਦੇ ਝੰਡੇ ਗੱਡਦਿਆਂ ਮਾਪਿਆਂ ਸਮੇਤ ਭਾਰਤ ਦਾ ਨਾਮ ਚਮਕਾਇਆ। ਸਾਰੀ ਦੁਨੀਆਂ ਨੇ ਅਪ੍ਰੈਲ ਮਹੀਨੇ 'ਚ ਭਾਰਤੀ ਸੰਵਿਧਾਨ ਦੇ ਪਿਤਾਮਾ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ ਜਨਮ ਦਿਨ ਬਹੁਤ ਹੀ ਸਤਿਕਾਰ ਨਾਲ ਮਨਾਇਆ। ਇਟਲੀ 'ਚ ਇੱਕ ਪੰਜਾਬ ਦੀ ਧੀ ਰਣਧੀਰ ਕੌਰ ਕਟਾਰੀਆ (26) ਅਜਿਹੀ ਵੀ ਹੈ, ਜਿਹੜੀ ਕਿ ਬਾਬਾ ਸਾਹਿਬ ਦੀ ਪੈਰੋਕਾਰ ਹੈ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਆਦਰਸ਼ ਮੰਨਦੀ ਹੈ। ਇਹ ਧੀ ਰਾਣੀ ਜਿਹੜੀ ਕਿ  ਦਵਿੰਦਰ ਪਾਲ ਤੇ ਕੁਲਦੀਪ ਕੌਰ ਮਾਪਿਆ ਨਾਲ ਸੰਨ 2011 ਨੂੰ…
Read More
ਭਾਰਤ-ਇਟਲੀ ਰਿਸ਼ਤੇ ਹੋਣਗੇ ਹੋਰ ਮਜ਼ਬੂਤ, ਡਿਪਟੀ PM ਤਾਜਾਨੀ 11 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਫੋਰਮ ‘ਚ ਲੈਣਗੇ ਹਿੱਸਾ

ਭਾਰਤ-ਇਟਲੀ ਰਿਸ਼ਤੇ ਹੋਣਗੇ ਹੋਰ ਮਜ਼ਬੂਤ, ਡਿਪਟੀ PM ਤਾਜਾਨੀ 11 ਅਪ੍ਰੈਲ ਨੂੰ ਨਵੀਂ ਦਿੱਲੀ ਵਿਖੇ ਫੋਰਮ ‘ਚ ਲੈਣਗੇ ਹਿੱਸਾ

ਨੈਸ਼ਨਲ ਟਾਈਮਜ਼ ਬਿਊਰੋ :- ਇਟਲੀ ਅਤੇ ਭਾਰਤ ਦੇ ਰਿਸ਼ਤਿਆ ਨੂੰ ਹੋਰ ਮਜਬੂਤ ਕਰਨ ਲਈ ਇਟਲੀ ਦੇ ਡਿਪਟੀ ਪ੍ਰਧਾਨ ਮੰਤਰੀ ਅਨਤੋਨੀੳ ਤਾਜਾਨੀ ਜਾਣਗੇ। ਉਹ 11 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਭਾਰਤ ਇਟਲੀ ਵਪਾਰ ਵਿਿਗਆਨ ਅਤੇ ਤਕਨਾਲੋਜੀ ਫੋਰਮ ਵਿੱਚ ਹਿੱਸਾ ਲੈਣਗੇ। ਮਿਲੀ ਜਾਣਕਾਰੀ ਮੁਤਾਬਿਕ ਇਸ ਮਹੱਤਵਪੂਰਨ ਦੌਰੇ ਦੇ ਮੌਕੇ 'ਤੇ ਸੀਆਈਆਈ ਅਤੇ ਇਤਾਲਵੀ ਵਪਾਰ ਏਜੰਸੀ ਦੇ ਨਾਲ ਸਾਂਝੇਦਾਰੀ ਵਿੱਚ 11 ਅਪ੍ਰੈਲ 2025 ਨੂੰ ਨਵੀਂ ਦਿੱਲੀ ਦੇ ਇੰਪੀਰੀਅਲ ਹੋਟਲ ਵਿਖੇ ਭਾਰਤ-ਇਟਲੀ ਵਪਾਰ, ਵਿਗਿਆਨ ਅਤੇ ਤਕਨਾਲੋਜੀ ਫੋਰਮ ਦਾ ਆਯੋਜਨ ਕਰ ਰਿਹਾ ਹੈ।ਇਸ ਫੋਰਮ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਸਬੰਧਾਂ ਨੂੰ ਸਮਰਥਨ ਦੇਣਾ ਅਤੇ ਮਜ਼ਬੂਤ ਕਰਨਾ ਹੈ। ਇਟਲੀ ਤੋਂ 100 ਤੋਂ ਵੱਧ ਮੈਂਬਰਾਂ ਦਾ…
Read More
ਇਟਲੀ ‘ਚ ਹੋਣਹਾਰ ਭਾਰਤੀ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਇਟਲੀ ‘ਚ ਹੋਣਹਾਰ ਭਾਰਤੀ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ

ਨੈਸ਼ਨਲ ਟਾਈਮਜ਼ ਬਿਊਰੋ :- ਇਟਲੀ ਦੇ ਕਾਲਜਾਂ ਅਤੇ ਯੁਨੀਵਰਸਿਟੀਆਂ ਵਿੱਚ ਚੰਗੇ ਨੰਬਰ ਲੈ ਕੇ ਪੁਜੀਸ਼ਨਾਂ ਹਾਸਿਲ ਕਰਕੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਹੋਣਹਾਰ ਭਾਰਤੀ ਵਿਦਿਆਰਥੀਆਂ ਦਾ ਬੀਤੇ ਦਿਨ ਮਿਲਾਨ ਸਥਿੱਤ ਇੰਡੀਅਨ ਕੌਂਸਲੇਟ ਜਨਰਲ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਭਾਰਤ ਸਰਕਾਰ ਦੇ ਮਿੱਥੇ ਗਏ ਪ੍ਰੋਗਰਾਮ ਅਨੁਸਾਰ ਇਟਲੀ 'ਚ ਭਾਰਤੀ ਅੰਬੈਸੀ ਰੋਮ ਦੇ ਰਾਜਦੂਤ ਸਤਿਕਾਰਯੋਗ ਮੈਡਮ ਵਾਨੀ ਰਾਓ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਇਨਾਂ ਹੋਣਹਾਰ ਵਿਦਿਆਰਥੀਆਂ ਨੂੰ ਇਹ ਵੱਕਾਰੀ ਸਨਮਾਨ ਮਿਲਾਨ ਕੌਂਸਲੇਟ ਜਨਰਲ ਸ਼੍ਰੀ ਲਵੱਨਿਆ ਕੁਮਾਰ ਦੁਆਰਾ ਪ੍ਰਦਾਨ ਕੀਤਾ ਗਿਆ। ਇਸ ਸਮੇਂ ਕੌਂਸਲਟ ਅਧਿਕਾਰੀਆਂ ਦੁਆਰਾ ਇਨਾਂ ਵਿਦਿਆਰਥੀਆਂ ਦੇ ਵਿੱਦਿਅਕ ਗੁਣਾਂ ਦੀ ਭਰਪੂਰ ਸ਼ਾਲਾਘਾ ਵੀ ਕੀਤੀ ਗਈ। ਇਸ ਸਨਮਾਨ ਸਮਾਰੋਹ ਵਿੱਚ…
Read More