ਪੰਜਾਬ ਵਿੱਚ ਇਸ ਦਿਨ ਹੋਵੇਗੀ ਹੋਲੀ ਦੀ ਛੁੱਟੀ; ਸਕੂਲ ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਗੁਰਪ੍ਰੀਤ ਸਿੰਘ :- ਹੋਲੀ ਸਿਰਫ਼ ਰੰਗਾਂ ਦਾ ਤਿਉਹਾਰ ਹੀ ਨਹੀਂ, ਸਗੋਂ ਖੁਸ਼ੀਆਂ, ਮਿਲਣ-ਮਿਲਾਪ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਹੋਲੀ ਦਾ ਤਿਉਹਾਰ ਇਸ ਸਾਲ 4 ਮਾਰਚ ਨੂੰ ਮਨਾਇਆ ਜਾਵੇਗਾ, ਜਦਕਿ ਹੋਲਿਕਾ ਦਹਿਨ 3 ਮਾਰਚ ਦੀ ਸ਼ਾਮ ਨੂੰ ਕੀਤਾ ਜਾਵੇਗਾ। ਧਾਰਮਿਕ ਕੈਲੰਡਰ ਅਨੁਸਾਰ ਫੱਗਣ ਮਹੀਨੇ ਦੀ ਪੂਰਨਮਾਸ਼ੀ 2 ਮਾਰਚ ਤੋਂ ਸ਼ੁਰੂ ਹੋ ਕੇ 3 ਮਾਰਚ ਤੱਕ ਰਹੇਗੀ।

ਹੋਲੀ ਦੇ ਦਿਨ ਲੋਕ ਇੱਕ-ਦੂਜੇ ਨੂੰ ਰੰਗ-ਗੁਲਾਲ ਲਗਾ ਕੇ ਵਧਾਈ ਦਿੰਦੇ ਹਨ, ਮਿੱਠੀਆਂ ਵੰਡਦੇ ਹਨ ਅਤੇ ਪੁਰਾਣੀਆਂ ਰੰਜਿਸ਼ਾਂ ਭੁਲਾ ਕੇ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਕਰਦੇ ਹਨ। ਬੱਚਿਆਂ ਲਈ ਇਹ ਦਿਨ ਖ਼ਾਸ ਹੁੰਦਾ ਹੈ, ਕਿਉਂਕਿ ਸਕੂਲਾਂ ਵਿੱਚ ਛੁੱਟੀ ਹੁੰਦੀ ਹੈ ਅਤੇ ਉਹ ਖੁੱਲ੍ਹ ਕੇ ਮੌਜ-ਮਸਤੀ ਕਰ ਸਕਦੇ ਹਨ। ਇਸ ਸਾਲ ਛੁੱਟੀਆਂ ਦਾ ਸਮਾਂ ਵੀ ਕਾਫ਼ੀ ਦਿਲਚਸਪ ਹੈ।

ਕਈ ਰਾਜਾਂ ਵਿੱਚ ਹੋਲੀ ਦੇ ਮੌਕੇ ‘ਤੇ ਲਗਾਤਾਰ 4 ਤੋਂ 5 ਦਿਨਾਂ ਦਾ ਲੰਬਾ ਵੀਕਐਂਡ ਬਣ ਸਕਦਾ ਹੈ। ਇਸ ਕਰਕੇ ਮਾਪੇ ਆਪਣੇ ਬੱਚਿਆਂ ਨਾਲ ਛੋਟੀ ਯਾਤਰਾ ਜਾਂ ਪਰਿਵਾਰਕ ਸਮਾਂ ਬਿਤਾਉਣ ਦੀ ਯੋਜਨਾ ਬਣਾ ਸਕਦੇ ਹਨ। ਮਾਰਚ ਮਹੀਨਾ ਤਿਉਹਾਰਾਂ ਨਾਲ ਸ਼ੁਰੂ ਹੋਣ ਕਰਕੇ ਖੁਸ਼ੀਆਂ ਤੇ ਰੌਣਕਾਂ ਨਾਲ ਭਰਪੂਰ ਰਹੇਗਾ। ਕੁੱਲ ਮਿਲਾ ਕੇ ਹੋਲੀ ਪਿਆਰ, ਭਾਈਚਾਰੇ ਅਤੇ ਰੰਗਾਂ ਦੀ ਰੌਣਕ ਦਾ ਤਿਉਹਾਰ ਹੈ, ਜੋ ਹਰ ਕਿਸੇ ਦੇ ਜੀਵਨ ਵਿੱਚ ਖੁਸ਼ੀਆਂ ਦੇ ਨਵੇਂ ਰੰਗ ਭਰਦਾ ਹੈ।

ਪੰਜਾਬ ਸਰਕਾਰ ਨੇ ਹੋਲੀ ਦੇ ਮੌਕੇ ‘ਤੇ 4 ਮਾਰਚ (ਬੁੱਧਵਾਰ) ਨੂੰ ਸੂਬੇ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। ਇਸ ਹੁਕਮ ਤਹਿਤ ਪੂਰੇ ਪੰਜਾਬ ਵਿੱਚ ਸਕੂਲ, ਕਾਲਜ ਅਤੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਸਾਲ ਹੋਲਿਕਾ ਦਹਨ 3 ਮਾਰਚ ਦੀ ਸ਼ਾਮ ਨੂੰ ਕੀਤਾ ਜਾਵੇਗਾ, ਜਦੋਂ ਕਿ ਹੋਲੀ 4 ਮਾਰਚ ਨੂੰ ਮਨਾਈ ਜਾਵੇਗੀ। ਇਸ ਦੇ ਮੱਦੇਨਜ਼ਰ, ਸੂਬਾ ਸਰਕਾਰ ਨੇ 4 ਮਾਰਚ ਨੂੰ ਜਨਤਕ ਛੁੱਟੀ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਹੈ। ਹੋਲੀ ਦਾ ਤਿਉਹਾਰ ਲੋਕ ਕਾਫੀ ਉਤਸ਼ਾਹ ਨਾਲ ਮਨਾਉਂਦੇ ਹਨ।

By Gurpreet Singh

Leave a Reply

Your email address will not be published. Required fields are marked *