ਸਪੀਡ ਪੋਸਟ ਰਾਹੀਂ ਭੇਜੇ 15 ਹਜ਼ਾਰ ਦੇ ਬੂਟ ਗਾਇਬ , 3 ਮਹੀਨੇ ਤੋਂ ਡਾਕਘਰ ਦੇ ਚੱਕਰ ਲਗਾ ਰਿਹੈ ਨੌਜਵਾਨ

ਗੁਰਪ੍ਰੀਤ ਸਿੰਘ :- ਗੁਰਦਾਸਪੁਰ ਡਾਕ ਵਿਭਾਗ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵੱਲੋਂ ਭੇਜੀ ਗਈ ਸਪੀਡ ਪੋਸਟ ਹੈਰਾਨੀਜਨਕ ਢੰਗ ਨਾਲ ਗਾਇਬ ਹੋ ਗਈ। ਨੌਜਵਾਨ ਪਿਛਲੇ ਤਿੰਨ ਮਹੀਨਿਆਂ ਤੋਂ ਡਾਕਘਰ ਦੇ ਚੱਕਰ ਲਗਾ ਰਿਹਾ ਹੈ, ਪਰ ਅਜੇ ਤੱਕ ਉਸਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ ਹੈ।

ਪੀੜਤ ਸਕਸ਼ਮ ਦਾ ਕਹਿਣਾ ਹੈ ਕਿ ਕਿ ਉਸਨੇ ਨਿਰਧਾਰਤ ਫੀਸ ਅਦਾ ਕੀਤੀ ਅਤੇ ਸਪੀਡ ਪੋਸਟ ਰਾਹੀਂ 15,000 ਕੀਮਤ ਦੇ ਬੂਟ ਭੇਜੇ ਸਨ ਤਾਂ ਜੋ ਉਸ ਸਮੇਂ ਸਿਰ ਪਹੁੰਚ ਸਕਣ ਪਰ ਉਹ ਰਸਤੇ ਵਿੱਚ ਹੀ ਗਾਇਬ ਹੋ ਗਏ ਪਰ ਹੁਣ ਡਾਕਘਰ ਦੇ ਕਰਮਚਾਰੀ ਨਾ ਤਾਂ ਸਹੀ ਜਾਣਕਾਰੀ ਦੇ ਰਹੇ ਹਨ ਅਤੇ ਨਾ ਹੀ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣ ਲਈ ਤਿਆਰ ਹਨ।

ਨੌਜਵਾਨ ਨੇ ਡਾਕ ਵਿਭਾਗ ਦੇ ਕੰਮਕਾਜ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜੇਕਰ ਸਪੀਡ ਪੋਸਟ ਵਰਗੀ ਸੁਰੱਖਿਅਤ ਸੇਵਾ ਵਿੱਚ ਵੀ ਪਾਰਸਲ ਗਾਇਬ ਹੁੰਦੇ ਰਹਿੰਦੇ ਹਨ ਤਾਂ ਜਨਤਾ ਕਿਵੇਂ ਡਾਕਘਰ ਤੇ ਵਿਸ਼ਵਾਸ ਬਣਾਈ ਰੱਖ ਸਕਦੀ ਹੈ? ਪੀੜਤ ਨੇ ਮੰਗ ਕੀਤੀ ਹੈ ਕਿ ਡਾਕ ਵਿਭਾਗ ਦੇ ਸੀਨੀਅਰ ਅਧਿਕਾਰੀ ਮਾਮਲੇ ਦੀ ਜਾਂਚ ਕਰਨ, ਸਪੀਡ ਪੋਸਟ ਦਾ ਪਤਾ ਲਗਾਉਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ।

 ਇਸ ਮਾਮਲੇ ਬਾਰੇ ਡਾਕਘਰ ਦੇ ਸੁਪਰਡੈਂਟ ਚਰਨਜੀਤ ਸਿੰਘ ਨੇ ਕਿਹਾ ਕਿ ਲੜਕੇ ਨੇ ਇੱਕ ਪਾਰਸਲ ਭੇਜਿਆ ਸੀ, ਜੋ ਦਿੱਲੀ ਪਹੁੰਚਿਆ ਪਰ ਬਾਅਦ ਵਿੱਚ ਗੁੰਮ ਹੋ ਗਿਆ ਅਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਪੋਸਟ ਆਫਿਸ ਦੇ ਨਿਯਮਾਂ ਦੇ ਹਿਸਾਬ ਨਾਲ ਬਿਨਾਂ ਬੀਮੇ ਦੀ ਸਧਾਰਨ ਸਪੀਡ ਪੋਸਟ ਦਾ ਮੁਆਵਜ਼ਾ ਸਪੀਡ ਪੋਸਟ ਦੀ ਰਕਮ ਤੋਂ ਦੁਗਨਾ ਜਾਂ ਫਿਰ ਵੱਧ ਤੋਂ ਵੱਧ ਬਣਦਾ ਹੈ , ਜੋ ਉਹ ਗ੍ਰਾਹਕ ਨੂੰ ਦੇਣ ਲਈ ਤਿਆਰ ਹਨ। ਉਨ੍ਹਾਂ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਹ ਮਹਿੰਗਾ ਹੈ ਤਾਂ ਇਸਦਾ ਬੀਮਾ ਕਰਵਾਉਣ ਤਾਂ ਜੋ ਉਹ ਗੁੰਮ ਹੋਣ ਦੀ ਸੂਰਤ ਵਿੱਚ ਮੁਆਵਜ਼ਾ ਪ੍ਰਾਪਤ ਕਰ ਸਕਣ।

By Gurpreet Singh

Leave a Reply

Your email address will not be published. Required fields are marked *