ਪਹਿਲਗਾਮ ਹਮਲੇ ‘ਚ ਸ਼ਾਮਲ ਆਤੰਕੀ ਆਦਿਲ ਥੋਕਰ ਦਾ ਘਰ ਉਡਾਇਆ !

ਨੈਸ਼ਨਲ ਟਾਈਮਜ਼ ਬਿਊਰੋ :- ਪਹਿਲਗਾਮ ਹਮਲੇ ਵਿੱਚ ਸ਼ਾਮਲ ਸਥਾਨਕ ਅੱਤਵਾਦੀ ਆਦਿਲ ਹੁਸੈਨ ਥੋਕਰ ਦੇ ਅਨੰਤਨਾਗ ਜ਼ਿਲ੍ਹੇ ਦੇ ਬਿਜਬੇਹਾੜਾ ਦੇ ਗੋਰੀ ਇਲਾਕੇ ਵਿੱਚ ਸਥਿਤ ਘਰ ਨੂੰ ਸੁਰੱਖਿਆ ਬਲਾਂ ਨੇ ਬੰਬ ਨਾਲ ਉਡਾ ਦਿੱਤਾ ਹੈ। ਅੱਤਵਾਦੀ ਆਦਿਲ ਹੁਸੈਨ ਥੋਕਰ ਉਰਫ ਆਦਿਲ ਗੁਰੀ ‘ਤੇ 22 ਅਪ੍ਰੈਲ ਨੂੰ ਪਹਿਲਗਾਮ ਦੀ ਬੈਸਰਨ ਘਾਟੀ ਵਿੱਚ ਹੋਏ ਹਮਲੇ ਦੀ ਯੋਜਨਾ ਬਣਾਉਣ ਅਤੇ ਇਸਨੂੰ ਅੰਜਾਮ ਦੇਣ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੀ ਮਦਦ ਕਰਨ ਦਾ ਆਰੋਪ ਹੈ। ਇਸ ਦੇ ਨਾਲ ਹੀ ਇਸ ਹਮਲੇ ਵਿੱਚ ਸ਼ਾਮਲ ਇੱਕ ਹੋਰ ਸਥਾਨਕ ਅੱਤਵਾਦੀ ਆਸਿਫ਼ ਸ਼ੇਖ ਦੇ ਤਰਾਲ ਸਥਿਤ ਘਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਬੁਲਡੋਜ਼ਰ ਨਾਲ ਢਾਹ ਦਿੱਤਾ।

By Gurpreet Singh

Leave a Reply

Your email address will not be published. Required fields are marked *