ਨੈਸ਼ਨਲ ਟਾਈਮਜ਼ ਬਿਊਰੋ :- ਮੀਟਿੰਗ ਦੌਰਾਨ ਕੇਂਦਰ ਸਰਕਾਰ ਨੇ ਅੱਤਵਾਦੀ ਹਮਲੇ ਨੂੰ ਸੁਰੱਖਿਆ ਵਿੱਚ ਹੋਈ ਕੁਤਾਹੀ ਦਾ ਨਤੀਜਾ ਮੰਨਿਆ। ਰਾਹੁਲ ਗਾਂਧੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਅਸੀਂ ਸਰਕਾਰ ਦੇ ਹਰ ਕਦਮ ਵਿੱਚ ਉਸਦੇ ਨਾਲ ਖੜੇ ਹਾਂ। ਉਨ੍ਹਾਂ ਨੇ ਸਵਾਲ ਉਠਾਇਆ ਕਿ ਜਿੱਥੇ ਹਮਲਾ ਹੋਇਆ, ਉੱਥੇ ਸੁਰੱਖਿਆ ਕਰਮਚਾਰੀ ਕਿਉਂ ਨਹੀਂ ਸੀ। ਵਿਰੋਧੀ ਧਿਰ ਵੱਲੋਂ ਵੀ ਸਖ਼ਤ ਸਵਾਲ ਕੀਤੇ ਗਏ ਅਤੇ ਖੁਫੀਆ ਏਜੰਸੀਆਂ ਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਗਈ। ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਰਸਤਾ ਆਮ ਤੌਰ ’ਤੇ ਅਮਰਨਾਥ ਯਾਤਰਾ ਤੋਂ ਪਹਿਲਾਂ ਜੂਨ ਮਹੀਨੇ ਵਿੱਚ ਖੋਲ੍ਹਿਆ ਜਾਂਦਾ ਹੈ। ਪਰ ਇਸ ਵਾਰ ਬਿਨਾਂ ਸਰਕਾਰ ਦੀ ਜਾਣਕਾਰੀ ਦੇ, ਸਥਾਨਕ ਟੂਰ ਆਪਰੇਟਰਾਂ ਨੇ 20 ਅਪ੍ਰੈਲ ਤੋਂ ਸੈਲਾਨੀਆਂ ਦੀ ਬੁਕਿੰਗ ਲੈਣੀ ਸ਼ੁਰੂ ਕਰ ਦਿੱਤੀ, ਜਿਸ ਕਰਕੇ ਉੱਥੇ ਸੁਰੱਖਿਆ ਬਲਾਂ ਦੀ ਤਾਇਨਾਤੀ ਨਹੀਂ ਸੀ। ਦੂਜੇ ਪਾਸੇ, ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾ ਮੁਅੱਤਲ ਕਰ ਦਿੱਤੀ ਹੈ। ਨਾਲ ਹੀ, ਭਾਰਤੀ ਹਵਾਈ ਸੈਨਾ ਵੱਲੋਂ ਰਾਫੇਲ ਅਤੇ ਸੁਖੋਈ ਜਹਾਜ਼ਾਂ ਨਾਲ ‘ਅਕਰਮ’ ਹਵਾਈ ਅਭਿਆਸ ਵੀ ਕੀਤਾ ਗਿਆ, ਜੋ ਸਰਹੱਦੀ ਸੁਰੱਖਿਆ ਨੂੰ ਲੈ ਕੇ ਇਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ।
ਪਹਿਲਗਾਮ ਅੱਤਵਾਦੀ ਹਮਲਾ: ਸਰਕਾਰ ਨੇ ਮੰਨਿਆ ਕਿ ਸੁਰੱਖਿਆ ‘ਚ ਹੋਈ ਕੁਤਾਹੀ
