Skip to content
- ਜਲੰਧਰ -ਭਾਰਤੀ ਫ਼ੌਜ ਵਿਚ ਅਗਨੀਵੀਰ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋਕਿ 10 ਅਪ੍ਰੈਲ, 2025 ਤੱਕ ਜਾਰੀ ਰਹੇਗੀ। ਇਸ ਸਬੰਧ ਵਿਚ ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਦੀ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਨੌਜਵਾਨਾਂ ਲਈ, ਜੋ ਫ਼ੌਜ ਵਿਚ ਅਗਨੀਵੀਰ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ ਜਾਂ ਪਹਿਲਾਂ ਹੀ ਅਪਲਾਈ ਕਰ ਚੁੱਕੇ ਹਨ, ਸਰੀਰਕ ਅਤੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਮੁਫ਼ਤ ਸਿਖਲਾ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਸ਼ੁਰੂ ਹੋ ਗਈ ਹੈ।
- ਉਨ੍ਹਾਂ ਕਿਹਾ ਕਿ ਇੱਛੁਕ ਉਮੀਦਵਾਰ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ ਵਿਖੇ ਆ ਸਕਦੇ ਹਨ ਅਤੇ ਮੁਫ਼ਤ ਤਿਆਰੀ ਕਰ ਸਕਦੇ ਹਨ। ਕੈਂਪ ਵਿਚ ਨੌਜਵਾਨਾਂ ਲਈ ਜਿੰਮ, ਖੇਡਾਂ ਅਤੇ ਸਮਾਰਟ ਕਲਾਸ ਰੂਮ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਸਿਖਲਾਈ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਮੁਫ਼ਤ ਰਿਹਾਇਸ਼ ਅਤੇ ਖਾਣੇ ਦੀ ਸਹੂਲਤ ਮੁਹੱਈਆ ਕੀਤੀ ਜਾਵੇਗੀ। ਸੀ-ਪਾਈਟ ਕੈਂਪ ਦੇ ਸਿਖਲਾਈ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਕਿਹਾ ਕਿ ਇੱਛੁਕ ਨੌਜਵਾਨ ਆਪਣੇ 10ਵੀਂ ਜਾਂ 12ਵੀਂ ਦੇ ਯੋਗਤਾ ਸਰਟੀਫਿਕੇਟ, ਆਧਾਰ ਕਾਰਡ, 2 ਪਾਸਪੋਰਟ ਸਾਈਜ਼ ਫੋਟੋਆਂ ਅਤੇ ਅਹੁਦੇ ਲਈ ਅਪਲਾਈ ਕੀਤੇ ਆਨਲਾਈਨ ਫਾਰਮ ਦੀ ਇਕ ਕਾਪੀ ਨਾਲ ਸੀ-ਪਾਈਟ ਕੈਂਪ, ਥੇਹ ਕਾਂਜਲਾ, ਕਪੂਰਥਲਾ ਵਿਖੇ ਸੰਪਰਕ ਕਰ ਸਕਦੇ ਹਨ।