ਨੈਸ਼ਨਲ ਟਾਈਮਜ਼ ਬਿਊਰੋ :- ਇਹ ਮਾਮਲਾ ਅੰਮਿਤਸਰ ਦੇ ਪੈਦੇ ਪਿੰਡ ਧਰਦਿਉ ਦਾ ਹੈ। ਜਿਥੇ ਕੇ ਇੱਕ ਪਰਿਵਾਰ ਵੱਲੋਂ ਆਪਣੀ ਨੂੰਹ ਅਤੇ ਮਾਸੂਮ ਬੱਚਿਆਂ ਨੂੰ ਘਰੋਂ ਕੱਢ ਕੇ ਕੋਠੀ ਨੂੰ ਤਾਲਾ ਲਗਾ ਕੇ ਪਰਿਵਾਰ ਵਲੋਂ ਘਰੋਂ ਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅੱਜ ਵਿਸ਼ੇਸ ਤੋਰ ਤੇ ਪੁੱਜੀ ਪੱਤਰਕਾਰਾਂ ਦੀ ਟੀਮ ਅੱਗੇ ਦੁਖੜਾ ਸੁਣਾਉਂਦਿਆ ਪੀੜਤ ਜਸ਼ਨਦੀਪ ਕੌਰ ਨੇ ਦੱਸਿਆ ਕਿ ਉਸਦਾ ਵਿਆਹ ਧਾਰਮਿਕ ਰੀਤੀ ਰਿਵਾਜ਼ਾ ਅਤੇ ਮਰਿਯਾਦਾ ਅਨੁਸਾਰ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਧਰਦਿਉ ਨਾਲ ਹੋਇਆ ਹੈ।
ਪੀੜਤ ਜਸਨਦੀਪ ਕੌਰ ਨੇ ਆਖਿਆ ਕੇ ਕੁੱਝ ਪਰਿਵਾਰਕ ਮੈਂਬਰਾਂ ਅਤੇ ਕੁੱਝ ਕਰੀਬੀ ਰਿਸਤੇਦਾਰਾਂ ਦੀ ਬੇ-ਮਤਲਬੀ ਦਖਲ ਅੰਦਾਜ਼ੀ ਪਰਿਵਾਰ ਵਿੱਚ ਝਗੜੇ ਦਾ ਕਾਰਨ ਬਣ ਰਹੀ ਹੈ ਅਤੇ ਮੇਰੇ ਪਤੀ ਤੋਂ ਸਾਜ਼ਿਸ ਤਹਿਤ ਮੈਨੂੰ ਦੂਰ ਕੀਤਾ ਜਾ ਰਿਹਾ ਹੈ ਅਤੇ ਮੇਰੀ ਰਾਇ ਮਰਜੀ ਤੋਂ ਬਗੈਰ ਹੀ ਮੇਰੇ ਪਤੀ ਨੂੰ ਚੋਰੀ ਛਿਪੇ ਵਿਦੇਸ਼ ਭੇਜ਼ ਦਿੱਤਾ ਗਿਆ ਹੈ।
ਜਸਨਦੀਪ ਕੌਰ ਨੇ ਕਿਹਾ ਕੇ ਉਸਨੂੰ ਮਹੀਨਾ ਪਹਿਲਾ ਤੰਗ ਪਰੇਸਾਨ ਕਰ ਕੇ ਘਰੋ ਕੱਢ ਦਿੱਤਾ ਅਤੇ ਹੁਣ ਮੇਰੇ ਵਾਪਸ ਪਰਤਣ ਤੇ ਘਰ ਨੂੰ ਤਾਲੇ ਜੜੇ ਮਿਲੇ ਹਨ, ਪਤਾ ਲੱਗਾ ਹੈ ਕਿ ਉਸਦਾ ਸੱਸ ਸੁਹਰਾ ਸਠਿਆਲਾ ਵਿਖੇ ਨੇੜਲੇ ਰਿਸਤੇਦਾਰ ਕੋਲ ਚਲੇ ਗਏ ਹਨ ਅਤੇ ਦੁੱਧਾਰੂ ਪਸ਼ੂ ਵੀ ਕਿਤੇ ਭੇਜ ਦਿੱਤੇ ਹਨ। ਜਸ਼ਨਦੀਪ ਕੌਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨ ਤੋਂ ਘਰ ਦੇ ਬਾਹਰ ਬਰਾਡੇ ਵਿੱਚ ਮੱਛਰ ਦੇ ਕਹਿਰ ਵਿੱਚ ਬਿਨਾਂ ਪੱਖੇ ਅਤੇ ਘਰੇਲੂ ਸਹੂਲਤਾ ਤੋਂ ਬਗੈਰ ਬੱਚਿਆ ਨੂੰ ਨਾਲ ਲੈ ਕੇ ਰੜੇ ਫਰਸ਼ ਤੇ ਸੋਣ ਲਈ ਮਜਬੂਰ ਹੈ। ਅਖੀਰ ਪੀੜਤ ਦੋ ਬੱਚਿਆਂ ਦੀ ਮਾਂ ਜਸਨਦੀਪ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਮਨੁੱਖੀ ਅਧਿਕਾਰ ਸਗੰਠਨ, ਡੀ,ਜੀ,ਪੀ ਪੰਜਾਬ ਤੋਂ ਮੰਗ ਕਰਦਿਆਂ ਕਿਹਾ ਕੇ ਉਸਨੂੰ ਅਤੇ ਮਸੂਮ ਬੱਚਿਆਂ ਨੂੰ ਇਨਸਾਫ ਦਿਵਾਇਆ ਜਾਵੇ।
ਪੀੜਤ ਜਸਨਦੀਪ ਕੌਰ ਦੇ ਭਰਾਂ ਨੇ ਕਿਹਾ ਕੇ ਉਹਨਾਂ ਦੀ ਭੈਣ ਦੇ ਸੁਹਰੇ ਪਰਿਵਾਰ,ਪਤੀ ਅਤੇ ਸਠਿਆਲਾ ਵਿਖੇ ਰਹਿੰਦੇ ਰਿਸਤੇਦਾਰਾਂ ਨੇ ਚੌਕੀ ਬੁੱਟਰ ਵਿਖੇ ਗੱਲਬਾਤ ਕਰਨ ਲਈ ਸਮਾਂ ਰੱਖਿਆ ਸੀ ਪਰ ੳਹ ਦੋ ਵਾਰ ਸਮਾਂ ਦੇ ਕੇ ਵੀ ਉਹ ਨਹੀ ਪਹੁੰਚੇ ਪੁਲਿਸ ਨੇ ਵੀ ਉਹਨਾਂ ਨਾਲ ਪੱਖਪਾਤ ਕੀਤਾ ਹੈ ਅਤੇ ਉਹਨਾਂ ਨੂੰ ਇਨਾਸਫ ਨਹੀ ਦਿਵਾਇਆ।
ਇਸ ਸਬੰਧੀ ਪੀੜਤ ਜਸਨਦੀਪ ਕੌਰ ਦੇ ਸੁਹਰਾ ਬਲਵਿੰਦਰ ਸਿੰਘ ਨੇ ਆਪਣਾ ਪੱਖ ਰੱਖਦਿਆ ਆਖਿਆ ਕੇ ਉਹਨਾਂ ਦੀ ਨੂੰਹ ਦੇ ਭਰਾ ਤੋਂ ਸਾਨੂੰ ਖਤਰਾ ਹੈ ਉਹ ਸਾਡੀ ਕੁੱਟਮਾਰ ਕਰ ਸਕਦਾ ਹੈ, ਅਸੀ ਮਾਲ ਡੰਗਰ ਵੇਚ ਕੇ ਰਿਸਤੇਦਾਰਾਂ ਕੋਲ ਚਲੇ ਗਏ ਹਾਂ ਤੇ ਸਾਡਾ ਲੜਕਾ ਵਿਦੇਸ਼ ਚਲੇ ਗਿਆ ਹੈ। ਜਿਕਰਯੋਗ ਹੈ ਕੇ ਫੋਨ ਤੇ ਗੱਲਬਾਤ ਕਰਦਿਆ ਬਲਵਿੰਦਰ ਸਿੰਘ ਦੀ ਜਗ੍ਹਾ ਉਸਦਾ ਰਿਸਤੇਦਾਰ ਵੱਧ ਜਵਾਬ ਦੇ ਰਿਹਾ ਸੀ ਜਿਵੇਂ ਜਸਨਦੀਪ ਕੌਰ ਦੇ ਸੁਹਰਾ ਪਰਿਵਾਰ ਵਿੱਚ ਉਸਦੀ ਜ਼ਿਆਦਾ ਦਖਲ ਅੰਦਾਜ਼ੀ ਹੀ ਝਗੜੇ ਦਾ ਕਾਰਨ ਸ਼ੱਕ ਜਾਹਰ ਕਰਦੀ ਹੈ।
ਚੌਕੀ ਬੁੱਟਰ ਦੇ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ ਕਿ ਜੋ ਇਹਨਾਂ ਦਾ ਘਰੇਲੂ ਝਗੜਾ ਹੈ ਉਹ ਸਬੰਧੀ ਦੋਵਾਂ ਧਿਰਾਂ ਨੂੰ ਵਾਰ-ਵਾਰ ਚੌਕੀ ਬੁਲਾਇਆ ਗਿਆ ਪਰ ਰਾਜੀਨਾਮੇ ਵਾਲੇ ਪਾਸੇ ਗੱਲ ਨਹੀ ਲੱਗੀ ਹੁਣ ਪਤਾ ਲੱਗਾ ਹੈ ਕੇ ਉਹਨਾਂ ਦਾ ਲੜਕਾ ਸਤਨਾਮ ਸਿੰਘ ਵਿਦੇਸ਼ ਚਲਾ ਗਿਆ ਹੈ ਅਤੇ ਵਿਆਹੁਤਾ ਦੇ ਸੱਸ ਅਤੇ ਸੁਹਰਾ ਰਿਸਤੇਦਾਰਾਂ ਕੋਲ ਚਲੇ ਗਏ ਹਨ ਬਾਕੀ ਮੁੱਖ ਅਫਸਰਾਂ ਨਾਲ ਗੱਲਬਾਤ ਕਰਕੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਸਨੂੰ ਕੀਤਾ ਜਾਵੇਗਾ।
