ਜੰਗ ਦੇ ਮਾਹੌਲ ਵਿਚਾਲੇ ਪੰਜਾਬ ਵਿਚ ਵੱਡੀ ਵਾਰਦਾਤ, ਪੈ ਗਈਆਂ ਭਾਜੜਾਂ

ਬੰਗਾ : ਬੀਤੀ ਦੇਰ ਰਾਤ ਕਸਬਾ ਬਹਿਰਾਮ ਦੇ ਪਿੰਡ ਮੰਢਾਲੀ ਵਿਖੇ ਅਣਪਛਾਤੇ ਵਿਅਕਤੀ ਵੱਲੋਂ ਘਰ ਦੀ ਛੱਤ ਰਾਹੀ ਘਰ ਅੰਦਰ ਦਾਖਲ ਹੋ ਕੇ ਬੁਜ਼ਰਗ ‘ਤੇ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰਕੇ ਉਸਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਹਮਲਾਵਰ ਵੱਲੋਂ ਬਜ਼ੁਰਗ ਦੀ ਦੇਖ ਰੇਖ ਲਈ ਰੱਖੇ ਕੇਅਰ ਟੇਕਰ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਮੰਢਾਲੀ ਨਿਵਾਸੀ ਕਾਮਰੇਡ ਪ੍ਰੇਮ ਸਿੰਘ (72) ਸਾਲ ਅਤੇ ਉਸ ਦੀ ਪਤਨੀ ਸੁਰਿੰਦਰ ਕੌਰ ਅਤੇ ਉਨ੍ਹਾਂ ਵੱਲੋਂ ਆਪਣੀ ਦੇਖ ਭਾਲ ਲਈ ਰੱਖੇ ਨੌਜਵਾਨ ਰਵੀ ਕੁਮਾਰ ਜੋ ਘਰ ਅੰਦਰ ਹੀ ਸੁੱਤਾ ਪਿਆ ਸੀ ਤਾਂ ਇਕ ਅਣਪਛਾਤਾ ਵਿਅਕਤੀ ਜਿਸ ਨੇ ਆਪਣਾ ਮੂੰਹ ਢੱਕਿਆ ਹੋਇਆ ਸੀ ਘਰ ਦੀ ਛੱਤ ਰਾਹੀਂ ਦੇਰ ਰਾਤ ਘਰ ਅੰਦਰ ਦਾਖਲ ਹੋਇਆ। ਘਰ ਅੰਦਰ ਹੋਏ ਖੜਕੇ ਦੀ ਆਵਾਜ਼ ਸੁਣ ਜਦੋਂ ਪ੍ਰੇਮ ਸਿੰਘ ਕਮਰੇ ਵਿਚੋਂ ਬਾਹਰ ਆਇਆ ਤਾਂ ਉਕਤ ਹਮਲਾਵਰ ਨੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। 

ਪ੍ਰੇਮ ਸਿੰਘ ਵੱਲੋਂ ਰੌਲਾ ਪਾਉਣ ‘ਤੇ ਕੇਅਰ ਟੇਕਰ ਰਵੀ ਕੁਮਾਰ ਵੀ ਬਾਹਰ ਆ ਗਿਆ ਅਤੇ ਉਕਤ ਅਣਪਛਾਤਾ ਹਮਲਾਵਰ ਵਿਅਕਤੀ ਉਸ ਨਾਲ ਵੀ ਉਲਝ ਗਿਆ। ਇਸ ਦੌਰਾਨ ਉਸਨੇ ਰਵੀ ਨੂੰ ਵੀ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਅਤੇ ਛੱਤ ਰਾਹੀਂ ਫਰਾਰ ਹੋ ਗਿਆ ।ਜ਼ਖਮੀ ਹਾਲਤ ਵਿਚ ਰਵੀ ਕੁਮਾਰ ਵੱਲੋਂ ਪਿੰਡ ਦੇ ਕਿਸੇ ਵਿਅਕਤੀ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਜੋ ਕਿ ਫੋਨ ਸੁਣਦੇ ਸਾਰ ਤੁਰੰਤ ਮੌਕੇ ‘ਤੇ ਪੁੱਜ ਗਏ ਅਤੇ ਹਮਲੇ ਦੌਰਾਨ ਜ਼ਖਮੀ ਹੋਏ ਪ੍ਰੇਮ ਸਿੰਘ ਅਤੇ ਰਵੀ ਕੁਮਾਰ ਨੂੰ ਪਹਿਲਾਂ ਸਿਵਲ ਹਸਪਤਾਲ ਬੰਗਾ ਅਤੇ ਫਿਰ ਨਿੱਜੀ ਹਸਪਤਾਲ ਲੈ ਗਏ ਜਿੱਥੇ ਡਾਕਟਰਾ ਵੱਲੋਂ ਪ੍ਰੇਮ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਗੰਭੀਰ ਰੂਪ ਵਿਚ ਜ਼ਖਮੀ ਰਵੀ ਕੁਮਾਰ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਇੱਥੇ ਵਰਨਣਯੋਗ ਹੈ ਕਿ ਮ੍ਰਿਤਕ ਪ੍ਰੇਮ ਸਿੰਘ ਦੇ ਦੋ ਬੱਚੇ ਇਕ ਲੜਕਾ ਤੇ ਲੜਕੀ ਹਨ ਜੋ ਵਿਦੇਸ਼ ਵਿਚ ਰਹਿੰਦੇ ਹਨ ਜਦਕਿ ਪ੍ਰੇਮ ਸਿੰਘ ਦੀ ਪਤਨੀ ਸੁਰਿੰਦਰ ਕੌਰ ਕਾਫੀ ਸਮੇਂ ਤੋਂ ਬਿਮਾਰ ਹੈ। ਇਸ ਵਾਰਦਾਤ ਦੀ ਸੂਚਨਾ ਮਿਲਦੇ ਡੀ. ਐੱਸ. ਪੀ. ਬੰਗਾ ਹਰਜੀਤ ਸਿੰਘ ,ਐੱਸ. ਐੱਚ. ਓ. ਮੇਹਲੀ ਸੁੱਖਪਾਲ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ ‘ਤੇ ਪੁੱਜ ਗਏ। ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

By Gurpreet Singh

Leave a Reply

Your email address will not be published. Required fields are marked *