15
May
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬੀ. ਆਰ. ਟੀ. ਐੱਸ. ਦੇ ਮੁਲਾਜ਼ਮ ਵੱਲੋਂ ਇਕ ਬਜ਼ੁਰਗ ਤੋਂ ਸਿਰ ਬੰਨ੍ਹਿਆ ਪਰਨਾ ਲਵਾ ਕੇ ਪੇਸ਼ਾਬ ਸਾਫ ਕਰਨ ਦੇ ਦੋਸ਼ ਲੱਗੇ ਹਨ। ਦਰਅਸਲ ਇੱਥੇ ਬਸ ਸਟਾਪ 'ਤੇ ਇਕ ਬਜ਼ੁਰਗ ਗਰਮੀ ਕਾਰਣ ਚੱਕਰ ਖਾ ਕੇ ਡਿੱਗ ਗਿਆ ਅਤੇ ਉਸ ਦਾ ਪੇਸ਼ਾਬ ਨਿਕਲ ਗਿਆ। ਇਸ ਦੌਰਾਨ ਬੀ. ਆਰ. ਟੀ. ਐੱਸ. ਦੇ ਮੁਲਾਜ਼ਮ ਨੇ ਅਣਮਨੁੱਖੀ ਵਿਵਾਹਰ ਕਰਦਿਆਂ ਨਾ ਸਿਰਫ ਬਜ਼ੁਰਗ ਨੂੰ ਜਲੀਲ ਕੀਤਾ ਸਗੋਂ ਉਸ ਦੇ ਸਿਰ 'ਤੇ ਬੰਨ੍ਹੇ ਸਾਫੇ (ਪਰਨੇ) ਨਾਲ ਉਸ ਨੂੰ ਫਰਸ਼ ਸਾਫ ਕਰਨ ਲਈ ਮਜਬੂਰ ਕੀਤਾ। . ਇਹ ਸ਼ਰਮਨਾਕ ਘਟਨਾ ਦੀ ਵੀਡੀਓ ਵੀ…
