ਭਾਰਤ-ਈਰਾਨ ਸਬੰਧ: ਸਾਬਕਾ ਸੁਪਰੀਮ ਲੀਡਰ ਦੀ ਅੰਤਿਮ ਯਾਤਰਾ ਲਈ ਪੀਐਮ ਮੋਦੀ ਨੂੰ ਸੱਦਾ, ਤਹਿਰਾਨ ਉੱਚ ਪੱਧਰੀ ਵਫ਼ਦ ਭੇਜ ਸਕਦਾ ਹੈ ਭਾਰਤ

ਰਾਜੀਵ ਸ਼ਰਮਾ :- ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕਿਆਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦੀ ਅੰਤਿਮ ਵਿਦਾਈ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਰਸਮੀ ਸੱਦਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਦਿਨੀਂ ਇਹ ਸੱਦਾ ਭੇਜਿਆ ਗਿਆ ਹੈ। ਹਾਲਾਂਕਿ, ਭਾਰਤ ਨੇ ਅਜੇ ਇਸ ’ਤੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਹੈ।

ਖਾਮਨੇਈ ਨੂੰ ਸਪੁਰਦ-ਏ-ਖ਼ਾਕ ਕਰਨ ਦੇ ਪ੍ਰੋਗਰਾਮ ਚਾਰ ਤੋਂ ਨੌਂ ਜੁਲਾਈ, 2026 ਤੱਕ ਵੱਖ-ਵੱਖ ਈਰਾਨੀ ਸ਼ਹਿਰਾਂ ’ਚ ਕਰਵਾਏ ਜਾਣਗੇ। ਤਹਿਰਾਨ ’ਚ ਚਾਰ ਤੇ ਪੰਜ ਜੁਲਾਈ ਨੂੰ ਉਨ੍ਹਾਂ ਦਾ ਸਰੀਰ ਸ਼ਰਧਾਂਜਲੀ ਲਈ ਰੱਖਿਆ ਜਾਵੇਗਾ, ਜਦਕਿ ਨੌਂ ਜੁਲਾਈ ਨੂੰ ਮਸ਼ਹਦ ’ਚ ਅੰਤਿਮ ਵਿਦਾਈ ਤੇ ਦਫ਼ਨ ਕੀਤਾ ਜਾਵੇਗਾ। ਈਰਾਨ ਸਰਕਾਰ ਨੇ ਇਨ੍ਹਾਂ ਸਮਾਗਮਾਂ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ ਤੇ ਲੱਖਾਂ ਲੋਕਾਂ ਦੇ ਇਸ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਜੇ ਪ੍ਰਧਾਨ ਮੰਤਰੀ ਮੋਦੀ ਇਨ੍ਹਾਂ ਸਮਾਗਮਾਂ ’ਚ ਸ਼ਾਮਲ ਨਹੀਂ ਹੁੰਦੇ ਹਨ ਤਾਂ ਵੀ ਭਾਰਤ ਇਕ ਉੱਚ ਪੱਧਰੀ ਵਫ਼ਦ ਈਰਾਨ ਭੇਜੇਗਾ।

By Rajeev Sharma

Leave a Reply

Your email address will not be published. Required fields are marked *