ਭਾਰਤ ਨੇ ਚਿਨਾਬ ਰਾਹੀਂ ਪਾਕਿਸਤਾਨ ਵੱਲ ਛੱਡਿਆ ਪਾਣੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ-ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਦਰਮਿਆਨ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਲਗਾਤਾਰ ਸਖ਼ਤ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਨਾ ਸਿਰਫ਼ ਸਿੰਧੂ ਜਲ ਸੰਧੀ ਨੂੰ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤਾ ਸੀ, ਪਰ ਹੁਣ ਜਿਆਦਾ ਮੀਂਹ ਆਣ ਕਰਨ ਬਗਲਿਆਰ ਡੈਮ ਦੇ ਪੰਜ ਗੇਟ ਖੋਲ੍ਹ ਕੇ ਚਿਨਾਬ ਰਾਹੀਂ ਵੱਡੀ ਮਾਤਰਾ ਵਿੱਚ ਪਾਣੀ ਵਪਾਕਿਸਤਾਨ ਦੀ ਹੱਦ ਵੱਲ ਵਾਹ ਦਿੱਤਾ ਹੈ।

ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦ ਭਾਰੀ ਮੀਂਹ ਕਾਰਨ ਚਿਨਾਬ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਗਿਆ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਵੱਲੋਂ ਡੈਮ ਦੇ ਗੇਟ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਚਿਨਾਬ ਨਦੀ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਭਾਰੀ ਕਮੀ ਆ ਗਈ ਸੀ। ਇਸ ਨਾਲ ਪਾਕਿਸਤਾਨ ਨੇ ਨਾਰਾਜਗੀ ਜਤਾਈ ਸੀ ਤੇ ਕਾਫ਼ੀ ਗਹਿਮਾ ਗਾਹਮੀ ਦਾ ਮਾਹੌਲ ਸੀ।

By Gurpreet Singh

Leave a Reply

Your email address will not be published. Required fields are marked *