ਜੁਗਾੜ ਲਗਾ ਕੇ ਭਾਰਤੀ ਵਿਅਕਤੀ ਪਹੁੰਚਿਆ ਅਮਰੀਕਾ, ਹੋਇਆ ਡਿਪੋਰਟ

 ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਮੁਹਿੰਮ ਜਾਰੀ ਹੈ। ਇਸ ਮੁਹਿੰਮ ਤਹਿਤ ਅਮਰੀਕਾ ਵਿੱਚ ਗੈਰ-ਕਾਨੂੰਨੀ ਘੁਸਪੈਠੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਵੇਂ ਸ਼ਰਨਾਰਥੀਆਂ ਦੇ ਮੁੱਦੇ ‘ਤੇ ਬਹੁਤ ਸਖ਼ਤ ਹਨ। ਪਰ ਇਸ ਦੇ ਬਾਵਜੂਦ ਵੀ ਲੋਕ ਅਮਰੀਕਾ ਜਾਣ ਦਾ ਜੁਗਾੜ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ।

ਗੁਜਰਾਤੀ ਵਿਅਕਤੀ ਨੇ ਬਦਲੀ ਪਛਾਣ

ਅਜਿਹਾ ਹੀ ਇੱਕ ਮਾਮਲਾ ਗੁਜਰਾਤ ਵਿੱਚ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਅਮਰੀਕਾ ਜਾਣ ਲਈ ਆਪਣੀ ਪਛਾਣ ਬਦਲ ਲਈ ਅਤੇ ਗੁਜਰਾਤ ਤੋਂ ਹੋਣ ਦੇ ਬਾਵਜੂਦ ਪਾਕਿਸਤਾਨੀ ਨਾਗਰਿਕ ਬਣ ਗਿਆ। ਹਾਲਾਂਕਿ ਅਮਰੀਕੀ ਅਧਿਕਾਰੀਆਂ ਨੇ ਉਸਦੀ ਪਛਾਣ ਕਰ ਲਈ ਅਤੇ ਉਸਨੂੰ ਵਾਪਸ ਦਿੱਲੀ ਭੇਜ ਦਿੱਤਾ। ਧੋਖਾਧੜੀ ਕਰਨ ਵਾਲੇ ਵਿਅਕਤੀ ਨੂੰ ਹੁਣ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਬਣਾਇਆ ਜਾਅਲੀ ਪਾਸਪੋਰਟ 

ਧੋਖਾਧੜੀ ਕਰਨ ਵਾਲੇ ਵਿਅਕਤੀ ਦਾ ਨਾਮ ਏਸੀ ਪਟੇਲ ਦੱਸਿਆ ਜਾ ਰਿਹਾ ਹੈ, ਜਿਸਨੇ ਅਮਰੀਕਾ ਜਾਣ ਲਈ ਆਪਣੇ ਲਈ ਜਾਅਲੀ ਪਾਸਪੋਰਟ ਤਿਆਰ ਕੀਤਾ ਸੀ। ਏਸੀ ਪਟੇਲ ਨੇ ਆਪਣਾ ਪਾਸਪੋਰਟ ਪਾਕਿਸਤਾਨੀ ਨਾਗਰਿਕ ਨਜ਼ੀਰ ਹੁਸੈਨ ਦੇ ਨਾਮ ‘ਤੇ ਬਣਵਾਇਆ ਸੀ। ਦਿੱਲੀ ਪਹੁੰਚਣ ‘ਤੇ ਏਸੀ ਪਟੇਲ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਵਿਰੁੱਧ ਧੋਖਾਧੜੀ ਸਮੇਤ ਕਈ ਗੰਭੀਰ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਜਦੋਂ ਦਿੱਲੀ ਪੁਲਸ ਨੇ ਏਸੀ ਪਟੇਲ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਆਪਣੇ ਅਪਰਾਧ ਦੀ ਪੂਰੀ ਕਹਾਣੀ ਦੱਸੀ। ਏਸੀ ਪਟੇਲ ਨੇ ਪੁਲਸ ਨੂੰ ਦੱਸਿਆ ਕਿ ਉਸਨੇ ਇਸ ਧੋਖਾਧੜੀ ਨੂੰ ਅੰਜਾਮ ਦੇਣ ਲਈ ਦੁਬਈ ਦੇ ਇੱਕ ਏਜੰਟ ਨੂੰ ਪੈਸੇ ਦਿੱਤੇ ਸਨ। ਇੱਕ ਏਜੰਟ ਦੀ ਮਦਦ ਨਾਲ ਪਟੇਲ ਨੇ ਪਾਕਿਸਤਾਨੀ ਮੂਲ ਦਾ ਜਾਅਲੀ ਪਾਸਪੋਰਟ ਬਣਵਾਇਆ ਅਤੇ ਅਮਰੀਕਾ ਲਈ ਉਡਾਣ ਭਰੀ। ਹਾਲਾਂਕਿ ਜਿਵੇਂ ਹੀ ਉਹ ਅਮਰੀਕਾ ਪਹੁੰਚਿਆ, ਉੱਥੋਂ ਦੇ ਅਧਿਕਾਰੀਆਂ ਨੇ ਪਟੇਲ ਦੀ ਧੋਖਾਧੜੀ ਦਾ ਪਰਦਾਫਾਸ਼ ਕਰ ਦਿੱਤਾ।

By nishuthapar1

Leave a Reply

Your email address will not be published. Required fields are marked *