ਭਾਰਤ ਦੀ ਨਿਖਤ ਜ਼ਰੀਨ ਦਾ ਸੁਨਹਿਰੀ ਪ੍ਰਦਰਸ਼ਨ, ਵਿਸ਼ਵ ਮੁੱਕੇਬਾਜ਼ੀ ‘ਚ ਜਿੱਤਿਆ ਸੋਨ ਤਗਮਾ

ਨੈਸ਼ਨਲ ਟਾਈਮਜ਼ ਬਿਊਰੋ :- ਮੁੱਕੇਬਾਜ਼ੀ ਸਟਾਰ ਨਿਖਤ ਜ਼ਰੀਨ ਨੇ ਇੱਕ ਵਾਰ ਫਿਰ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਉਸਨੇ ਹਾਲ ਹੀ ਵਿੱਚ ਵਿਸ਼ਵ ਮੁੱਕੇਬਾਜ਼ੀ ਕੱਪ 2025 (World Boxing Championships) ਵਿੱਚ ਸੋਨ ਤਗਮਾ ਜਿੱਤ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।

ਮਹਿਲਾਵਾਂ ਦੇ 51 ਕਿਲੋਗ੍ਰਾਮ ਵਰਗ ਦੇ ਫਾਈਨਲ ਵਿੱਚ ਨਿਖਤ ਨੇ ਚੀਨੀ ਤਾਈਪੇ ਦੀ ਜ਼ੁਆਨ ਯੀ ਗੁਓ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਜਿੱਤ ਦੇ ਨਾਲ, ਨਿਖਤ ਨੇ ਅੰਤਰਰਾਸ਼ਟਰੀ ਪੱਧਰ ‘ਤੇ ਲਗਭਗ 21 ਮਹੀਨਿਆਂ ਦੇ ਤਗਮੇ ਦੇ ਸੋਕੇ ਨੂੰ ਵੀ ਖਤਮ ਕਰ ਦਿੱਤਾ। ਇਸ ਤੋਂ ਪਹਿਲਾਂ ਉਸਨੇ 2023 ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ।

ਭਾਰਤ ਨੇ ਮੌਜੂਦਾ ਟੂਰਨਾਮੈਂਟ ਵਿੱਚ ਸੱਤ ਸੋਨ ਤਗਮੇ ਜਿੱਤੇ ਹਨ। ਮੀਨਾਕਸ਼ੀ ਹੁੱਡਾ (48 ਕਿਲੋਗ੍ਰਾਮ), ਪ੍ਰੀਤੀ ਪਵਾਰ (54 ਕਿਲੋਗ੍ਰਾਮ), ਜੈਸਮੀਨ ਲੰਬੋਰੀਆ (57 ਕਿਲੋਗ੍ਰਾਮ), ਪਰਵੀਨ ਹੁੱਡਾ (60 ਕਿਲੋਗ੍ਰਾਮ), ਅਰੁੰਧਤੀ (70 ਕਿਲੋਗ੍ਰਾਮ), ਅਤੇ ਨੂਪੁਰ ਸ਼ਿਓਰਾਨ (80 ਕਿਲੋਗ੍ਰਾਮ) ਨੇ ਵੀ ਸੋਨ ਤਗਮੇ ਜਿੱਤੇ।

ਨਿਖਤ ਜ਼ਰੀਨ ਨੇ 2024 ਪੈਰਿਸ ਓਲੰਪਿਕ ਤੋਂ ਜਲਦੀ ਬਾਹਰ ਹੋਣ ਤੋਂ ਬਾਅਦ ਬਹੁਤ ਘੱਟ ਮੈਚ ਖੇਡੇ ਹਨ। ਨਿਖਤ ਨੇ ਇਸ ਸਾਲ ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਹਿੱਸਾ ਲਿਆ ਸੀ, ਜਿੱਥੇ ਉਹ ਕੁਆਰਟਰ ਫਾਈਨਲ ਵਿੱਚ ਤੁਰਕੀ ਦੀ ਬੁਸੇ ਨਾਜ਼ ਕਾਕੀਰੋਗਲੂ ਤੋਂ ਹਾਰ ਗਈ ਸੀ। ਇਹ 21 ਮਹੀਨਿਆਂ ਵਿੱਚ ਨਿਖਤ ਦਾ ਪਹਿਲਾ ਤਗਮਾ ਹੈ। ਇਸ ਤੋਂ ਪਹਿਲਾਂ, ਉਸਨੇ ਫਰਵਰੀ 2024 ਵਿੱਚ ਸਟ੍ਰਾਂਡਜਾ ਮੈਮੋਰੀਅਲ ਬਾਕਸਿੰਗ ਟੂਰਨਾਮੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਪੁਰਸ਼ ਦੇ ਮੁਕਾਬਲੇ ‘ਚ ਹੱਥ ਲੱਗੀ ਨਿਰਾਸ਼

ਮਹਿਲਾ ਮੁੱਕੇਬਾਜ਼ਾਂ ਨੇ ਜਿਥੇ ਸੋਨ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾਇਆ, ਪੁਰਸ਼ ਫਾਈਨਲ ਵਿੱਚ ਪਹੁੰਚਣ ਦੇ ਬਾਵਜੂਦ ਸੋਨ ਤਗਮੇ ਤੋਂ ਖੁੰਝ ਗਏ ਅਤੇ ਉਨ੍ਹਾਂ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਅਭਿਨਾਸ਼ ਜਾਮਵਾਲ ਪੁਰਸ਼ਾਂ ਦੇ 65 ਕਿਲੋਗ੍ਰਾਮ ਦੇ ਫਾਈਨਲ ਵਿੱਚ ਜਾਪਾਨ ਦੇ ਸ਼ਿਓਨ ਨਿਸ਼ਿਆਮਾ ਤੋਂ ਹਾਰ ਗਿਆ ਅਤੇ ਚਾਂਦੀ ਦਾ ਤਗਮਾ ਜਿੱਤਿਆ।

By Gurpreet Singh

Leave a Reply

Your email address will not be published. Required fields are marked *