ਚੈਂਪੀਅਨਜ਼ ਟਰਾਫੀ ‘ਚ ਭਾਰਤ ਦੀ ਧਮਾਕੇਦਾਰ ਜਿੱਤ, ਵਿਸ਼ਾਲ ਸ਼ਰਮਾ ਨੇ ਖੁਸ਼ੀ ਦਾ ਕੀਤਾ ਇਜ਼ਹਾਰ !

ਖੰਡਵਾਲਾ ਮੰਡਲ ਯੂਵਾ ਮੋਰਚਾ (ਭਾਜਪਾ) ਦੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਭਾਰਤੀ ਟੀਮ ਨੂੰ ਵਧਾਈ ਦਿੱਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਨੇਤ੍ਰਿਤਾ ਦੀ ਵੀ ਪ੍ਰਸ਼ੰਸਾ ਕੀਤੀ

ਨੈਸ਼ਨਲ ਟਾਈਮਜ਼ ਬਿਊਰੋ :- ਆਈਸੀਸੀ ਚੈਂਪੀਅਨਜ਼ ਟਰਾਫ਼ੀ 2025 ਵਿਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਭਾਰਤ ਨੇ ਪਾਕਿਸਤਾਨ ਵਿਰੁਧ ਮੈਚ ਖੇਡਿਆ। ਇਹ ਮੈਚ ਭਾਰਤ ਨੇ 6 ਵਿਕਟਾਂ ਨਾਲ ਜਿੱਤ ਕੇ ਪਾਕਿਸਤਾਨ ਨੂੰ ਖੂੰਜੇ ਲਾ ਦਿਤਾ ਤੇ ਸ਼ਾਨਦਾਰ ਜਿੱਤ ਹਾਸਿਲ ਕੀਤੀ।

ਇਹ ਜਿੱਤ ਦੇਸ਼ ਭਰ ਵਿਚ ਉਤਸ਼ਾਹ ਤੇ ਖੁਸ਼ੀ ਦਾ ਮਾਹੌਲ ਲੈ ਕੇ ਆਈ। ਇਸ ਮੌਕੇ ‘ਤੇ ਖੰਡਵਾਲਾ ਮੰਡਲ ਯੂਵਾ ਮੋਰਚਾ (ਭਾਜਪਾ) ਦੇ ਪ੍ਰੈਜ਼ੀਡੈਂਟ ਵਿਸ਼ਾਲ ਸ਼ਰਮਾ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਭਾਰਤੀ ਟੀਮ ਨੂੰ ਵਧਾਈ ਦਿੱਤੀ।

ਵਿਸ਼ਾਲ ਸ਼ਰਮਾ ਨੇ ਕਿਹਾ, “ਭਾਰਤ ਦੀ ਇਹ ਜਿੱਤ ਭਾਰਤੀ ਟੀਮ ਦੀ ਸਖ਼ਤ ਮਿਹਨਤ ਤੇ ਦ੍ਰਿੜ਼ ਇਰਾਦੇ ਦਾ ਨਤੀਜਾ ਹੈ। ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਕਰਕੇ ਪੂਰਾ ਦੇਸ਼ ਅੱਜ ਗੌਰਵ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕ੍ਰਿਕਟ ਖੇਡ ਹੀ ਨਹੀਂ, ਸਗੋਂ ਲੋਕਾਂ ਦੀਆਂ ਭਾਵਨਾ ਨਾਲ ਜੁੜੀ ਹੋਈ ਹੈ, ਤੇ ਜਦੋਂ ਭਾਰਤ ਜਿੱਤਦਾ ਹੈ, ਤਾਂ ਹਰ ਨਾਗਰਿਕ ਦੀ ਛਾਤੀ ਗਰਵ ਨਾਲ ਚੌੜੀ ਹੋ ਜਾਂਦੀ ਹੈ।

ਉਨ੍ਹਾਂ ਅੱਗੇ ਕਿਹਾ, “ਮੋਦੀ ਜੀ ਦੇ ਨੇਤ੍ਰਿਤਾ ਹੇਠ, ਭਾਰਤ ਹਰ ਖੇਤਰ ਵਿੱਚ ਵਿਕਾਸ ਕਰ ਰਿਹਾ ਹੈ। ਸਿਰਫ਼ ਰਾਜਨੀਤੀ ਨਹੀਂ, ਸਪੋਰਟਸ, ਡਿਪਲੋਮੈਸੀ, ਤੇ ਆਰਥਿਕ ਮੋਰਚੇ ‘ਤੇ ਵੀ ਭਾਰਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਮੋਦੀ ਜੀ ਦੀ ਦੂਰਦਰਸ਼ੀ ਸੋਚ ਨੇ ਭਾਰਤ ਨੂੰ ਇੱਕ ਮਜ਼ਬੂਤ ਤੇ ਆਤਮਨਿਰਭਰ ਰਾਸ਼ਟਰ ਬਣਾਉਣ ਵੱਲ ਵਧਾਇਆ ਹੈ।”

ਭਾਰਤ ਦੀ ਇਸ ਜਿੱਤ ਨੇ ਦੁਨੀਆ ਭਰ ‘ਚ ਭਾਰਤੀ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ। ਵਿਸ਼ਾਲ ਸ਼ਰਮਾ ਵਰਗੇ ਕਈ ਸਿਆਸੀ ਤੇ ਸਮਾਜਿਕ ਆਗੂ ਵੀ ਇਸ ਜਿੱਤ ‘ਤੇ ਭਾਰਤੀ ਟੀਮ ਦੀ ਸ਼ਲਾਘਾ ਕਰ ਰਹੇ ਹਨ। ਇਹ ਜਿੱਤ ਸਿਰਫ਼ ਕ੍ਰਿਕਟ ਮੈਚ ਦੀ ਜਿੱਤ ਨਹੀਂ, ਸਗੋਂ ਦੇਸ਼ ਦੀ ਏਕਤਾ ਤੇ ਹੋਂਸਲੇ ਦੀ ਨਵੀਂ ਮਿਸਾਲ ਵੀ ਹੈ।

By Gurpreet Singh

Leave a Reply

Your email address will not be published. Required fields are marked *